02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੱਕ 4 ਅਗਸਤ ਨੂੰ ਮਾਰਚ ਕੱਢਣਗੇ ਕੇਜਰੀਵਾਲ

ਨਵੀਂ ਦਿੱਲੀ, 1 ਅਗਸਤ (ਜਗਤਾਰ ਸਿੰਘ)-ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਐਲਾਨ ਕੀਤਾ ਕਿ ਉਹ 4 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਵੱਲ ਮਾਰਚ ਕੱਢਣਗੇ ਅਤੇ ਕੇਂਦਰ ਸਰਕਾਰ ਦੀ ਈ-20 ਪੈਟਰੋਲ ਨੀਤੀ ਵਿਚ ਬਦਲਾਅ ਦੀ ਮੰਗ ਕਰਨ ਵਾਲੀ ਨਾਗਰਿਕਾਂ ਦੀ ਇਕ ਪਟੀਸ਼ਨ ਸੌਂਪਣਗੇ। ਕਾਂਸਟੀਟਿਊਸ਼ਨ ਕਲੱਬ ਵਿਖੇ ਈ-20 ਪੈਟਰੋਲ ਸੰਬੰਧੀ ਇਕ ‘ਟਾਊਨ ਹਾਲ’ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਉਹ ਮੰਗਲਵਾਰ 4 ਅਗਸਤ ਨੂੰ ਦੁਪਹਿਰ ਵੇਲੇ ਪਟੀਸ਼ਨਾਂ ਇਕੱਠੀਆਂ ਕਰਨਗੇ ਅਤੇ ਲਗਭਗ 100 ਲੋਕਾਂ ਦੇ ਨਾਲ, ਲੋਕ ਕਲਿਆਣ ਮਾਰਗ ’ਤੇ ਸਥਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਵੱਲ ਮਾਰਚ ਕਰਨਗੇ ।

ਅਜੀਤ ਡੈਸਕ 02-08-2026

ਨਵੀਂ ਦਿੱਲੀ, 1 ਅਗਸਤ (ਜਗਤਾਰ ਸਿੰਘ)-ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਐਲਾਨ ਕੀਤਾ ਕਿ ਉਹ 4 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਵੱਲ ਮਾਰਚ ਕੱਢਣਗੇ ਅਤੇ ਕੇਂਦਰ ਸਰਕਾਰ ਦੀ ਈ-20 ਪੈਟਰੋਲ ਨੀਤੀ ਵਿਚ ਬਦਲਾਅ ਦੀ ਮੰਗ ਕਰਨ ਵਾਲੀ ਨਾਗਰਿਕਾਂ ਦੀ ਇਕ ਪਟੀਸ਼ਨ ਸੌਂਪਣਗੇ। ਕਾਂਸਟੀਟਿਊਸ਼ਨ ਕਲੱਬ ਵਿਖੇ ਈ-20 ਪੈਟਰੋਲ ਸੰਬੰਧੀ ਇਕ ‘ਟਾਊਨ ਹਾਲ’ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਉਹ ਮੰਗਲਵਾਰ 4 ਅਗਸਤ ਨੂੰ ਦੁਪਹਿਰ ਵੇਲੇ ਪਟੀਸ਼ਨਾਂ ਇਕੱਠੀਆਂ ਕਰਨਗੇ ਅਤੇ ਲਗਭਗ 100 ਲੋਕਾਂ ਦੇ ਨਾਲ, ਲੋਕ ਕਲਿਆਣ ਮਾਰਗ ’ਤੇ ਸਥਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਵੱਲ ਮਾਰਚ ਕਰਨਗੇ । ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੇ ਸਰਕਾਰ ਦੇ ਸਾਹਮਣੇ ਤਿੰਨ ਮੁੱਖ ਮੰਗਾਂ ਰੱਖੀਆਂ ਹਨ। ਪਹਿਲੀ ਮੰਗ ਇਹ ਹੈ ਕਿ ਖਪਤਕਾਰਾਂ ਨੂੰ ਪੈਟਰੋਲ ਪੰਪਾਂ ’ਤੇ ਰੈਗੂਲਰ ਪੈਟਰੋਲ ਅਤੇ ਈ-20 ਪੈਟਰੋਲ ’ਚੋਂ ਇਕ ਦੀ ਚੋਣ ਕਰਨ ਦਾ ਵਿਕਲਪ ਹੋਣਾ ਚਾਹੀਦਾ ਹੈ। ਦੂਜੀ ਮੰਗ ਇਹ ਹੈ ਕਿ ਪੈਟਰੋਲ ਦੀਆਂ ਕੀਮਤਾਂ ਘਟਾਈਆਂ ਜਾਣ ਅਤੇ ਤੀਜੀ ਮੰਗ ਇਹ ਹੈ ਕਿ ਈਥਾਨੌਲ ਦੀ ਕੀਮਤ ਘਟਾਈ ਜਾਵੇ । ਕੇਜਰੀਵਾਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਾਹਕਾਂ ਨੂੰ ਪੈਟਰੋਲ ਪੰਪਾਂ ’ਤੇ ਈ-20 ਅਤੇ ਰੈਗੂਲਰ ਪੈਟਰੋਲ ’ਚੋਂ ਇਕ ਦੀ ਚੋਣ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਨੇ ਪੈਟਰੋਲ ਦੀ ਕੀਮਤਾਂ ’ਚ ਕਟੌਤੀ ਕਰਨ ਦੀ ਵੀ ਮੰਗ ਕੀਤੀ । ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਸਰਕਾਰ ਨੂੰ ਉਸ ਰਿਪੋਰਟ ਨੂੰ ਜਨਤਕ ਕਰਨ ਦੀ ਵੀ ਅਪੀਲ ਕੀਤੀ ਜਿਸ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਗਿਆ ਸੀ ਕਿ ਈ-20 ਪੈਟਰੋਲ ਵਾਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ।

ਪਿਛਲੀ ਖ਼ਬਰ ਵਪਾਰਕ ਸਿਲੰਡਰ 192 ਰੁਪਏ ਸਸਤਾ ਅਗਲੀ ਖ਼ਬਰ ਹਾਈਕਮਾਨ ਚੋਣਾਂ ਤੋਂ ਬਾਅਦ ਕਰੇਗੀ ਮੁੱਖ ਮੰਤਰੀ ਦੇ ਉਮੀਦਵਾਰ ਦਾ ਫ਼ੈਸਲਾ-ਬਘੇਲ ਪੰਜਾਬ ਕਾਂਗਰਸ ਲੀਡਰਸ਼ਿਪ ’ਚ ਟਕਰਾਅ ਵਧਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।