02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਰਾਸ਼ਟਰ ਨਿਰਮਾਣ ਲਈ ਇਮਾਨਦਾਰੀ ਤੇ ਸੇਵਾ ਜ਼ਰੂਰੀ-ਅੰਨਾ ਹਜ਼ਾਰੇ

ਅਜੀਤ ਡੈਸਕ 28-07-2026
ਪੁਣੇ, 27 ਜੁਲਾਈ (ਪੀ.ਟੀ.ਆਈ.) : ਪ੍ਰਸਿੱਧ ਸਮਾਜਿਕ ਕਾਰਕੁੰਨ ਅੰਨਾ ਹਜ਼ਾਰੇ ਨੇ ਸੋਮਵਾਰ ਨੂੰ ਭਾਰਤੀ ਪੁਲਿਸ ਸੇਵਾ (ਆਈ.ਪੀ.ਐਸ.) ਪ੍ਰੋਬੇਸ਼ਨਰਾਂ ਦੇ ਇੱਕ ਸਮੂਹ ਨੂੰ ਦੱਸਿਆ ਕਿ ਭਾਰਤ ਦੇ ਨੌਜਵਾਨ ਦੇਸ਼ ਦੇ ਭਵਿੱਖ ਦੀ ਨੁਮਾਇੰਦਗੀ ਕਰਦੇ ਹਨ ਤੇ ਇਮਾਨਦਾਰੀ ਅਤੇ ਨਿਰਸਵਾਰਥ ਸੇਵਾ ਰਾਸ਼ਟਰ ਨਿਰਮਾਣ ਲਈ ਜ਼ਰੂਰੀ ਗੁਣ ਹਨ । ਵੱਖ-ਵੱਖ ਰਾਜਾਂ ਦੇ 20 ਆਈ.ਪੀ.ਐਸ. ਪ੍ਰੋਬੇਸ਼ਨਰਾਂ ਦਾ ਸਮੂਹ - ਜਿਨ੍ਹਾਂ ਨੇ ਹੈਦਰਾਬਾਦ ਵਿਚ ਸਰਦਾਰ ਵੱਲਭਭਾਈ ਪਟੇਲ ਨੈਸ਼ਨਲ ਪੁਲਿਸ ਅਕੈਡਮੀ ਵਿਚ ਸਿਖਲਾਈ ਲਈ ਸੀ - ਪੱਛਮੀ ਮਹਾਰਾਸ਼ਟਰ ਦੇ ਅਹਿਲਿਆਨਗਰ ਜ਼ਿਲ੍ਹੇ ਵਿਚ ਹਜ਼ਾਰੇ ਦੇ ਜੱਦੀ ਪਿੰਡ ਰਾਲੇਗਣ ਸਿੱਧੀ ਪਹੁੰਚਿਆ । ਉਹ ਪਿੰਡ ਦੇ ਵਾਟਰਸ਼ੈੱਡ ਵਿਕਾਸ ਤੇ ਪੇਂਡੂ ਪਰਿਵਰਤਨ ਦੇ ਮਾਡਲਾਂ ਦਾ ਅਧਿਐਨ ਕਰਨ ਲਈ ਆਏ ਸਨ ।
ਪਿਛਲੀ ਖ਼ਬਰ ਗਾਂਧੀਵਾਦੀ ਮਾਰਗ ਅਜੇ ਵੀ ਢੁਕਵਾਂ-ਵਾਂਗਚੁਕ ਅਗਲੀ ਖ਼ਬਰ ਜੰਤਰ-ਮੰਤਰ ’ਤੇ ਮੌਜੂਦ 2,873 ’ਚੋਂ 980 ਪ੍ਰਦਰਸ਼ਨਕਾਰੀਆਂ ’ਤੇ ਪਹਿਲਾਂ ਹੀ ਅਪਰਾਧਿਕ ਰਿਕਾਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।