02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਜੰਤਰ-ਮੰਤਰ ’ਤੇ ਮੌਜੂਦ 2,873 ’ਚੋਂ 980 ਪ੍ਰਦਰਸ਼ਨਕਾਰੀਆਂ ’ਤੇ ਪਹਿਲਾਂ ਹੀ ਅਪਰਾਧਿਕ ਰਿਕਾਰਡ

ਅਜੀਤ ਡੈਸਕ 28-07-2026
ਨਵੀਂ ਦਿੱਲੀ, 27 ਜੁਲਾਈ (ਪੀ.ਟੀ.ਆਈ.) -ਇੱਥੇ ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਵਿਰੋਧ ਪ੍ਰਦਰਸ਼ਨ ਵਾਲੇ ਸਥਾਨ ’ਤੇ ਮੌਜੂਦ 2,873 ਲੋਕਾਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ’ਚੋਂ 980 ਤੋਂ ਵੱਧ ਲੋਕਾਂ ਦੇ ਪਿਛਲੇ ਅਪਰਾਧਿਕ ਰਿਕਾਰਡ ਹਨ, ਜਿਨ੍ਹਾਂ ’ਚ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ, ਜਬਰ ਜਨਾਹ, ਅਗਵਾ, ਔਰਤਾਂ ਵਿਰੁੱਧ ਅਪਰਾਧ, ਗੈਰ-ਕਾਨੂੰਨੀ ਹਥਿਆਰ ਤੇ ਨਸ਼ੀਲੇ ਪਦਾਰਥ ਸ਼ਾਮਿਲ ਹਨ। ਜਾਂਚ ਤੋਂ ਜਾਣੂੰ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਘੱਟੋ-ਘੱਟ 101 ਲੋਕ ਪਹਿਲਾਂ ਕਤਲ ਦੇ ਮਾਮਲਿਆਂ ’ਚ, 62 ਕਤਲ ਦੀ ਕੋਸ਼ਿਸ਼ ਦੇ ਮਾਮਲਿਆਂ ’ਚ, 284 ਡਕੈਤੀ ਤੇ ਲੁੱਟ ਦੇ ਮਾਮਲਿਆਂ ’ਚ, 229 ਅਸਲ੍ਹਾ ਐਕਟ ਅਧੀਨ, 135 ਖੋਹ ਦੇ ਮਾਮਲਿਆਂ ’ਚ, 19 ਅਗਵਾ ਦੇ ਮਾਮਲਿਆਂ ਤੇ 67 ਐਨ.ਡੀ.ਪੀ.ਐਸ. ਐਕਟ ਅਧੀਨ ਦਰਜ ਮਾਮਲਿਆਂ ’ਚ ਸ਼ਾਮਿਲ ਰਹੇ ਹਨ।
ਪਿਛਲੀ ਖ਼ਬਰ ਰਾਸ਼ਟਰ ਨਿਰਮਾਣ ਲਈ ਇਮਾਨਦਾਰੀ ਤੇ ਸੇਵਾ ਜ਼ਰੂਰੀ-ਅੰਨਾ ਹਜ਼ਾਰੇ ਅਗਲੀ ਖ਼ਬਰ ਸਰਕਾਰ ਅਮਨ-ਸ਼ਾਂਤੀ ਕਾਇਮ ਰੱਖਣ ’ਚ ਅਸਫ਼ਲ -ਕੇਵਲ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।