05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਅਮਰੀਕਾ ਨੇ ਭਾਰਤ ’ਤੇ 10 ਫ਼ੀਸਦੀ ਟੈਰਿਫ ਲਗਾਇਆ

ਅਜੀਤ ਡੈਸਕ 25-07-2026
ਨਿਊਯਾਰਕ, 24 ਜੁਲਾਈ (ਰਾਜੂ ਸਹਿਬਾਜ਼ਪੁਰਾ )-ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ 24 ਜੁਲਾਈ ਤੋਂ ਭਾਰਤ ਸਮੇਤ 60 ਵਪਾਰਕ ਅਰਥਵਿਵਸਥਾਵਾਂ ਦੀਆਂ ਵਸਤਾਂ ’ਤੇ 10 ਤੋਂ 12.5 ਫ਼ੀਸਦੀ ਤੱਕ ਨਵੇਂ ਟੈਰਿਫ਼ ਲਾਗੂ ਕਰ ਦਿੱਤੇ ਹਨ। ਇਨ੍ਹਾਂ ਦੇਸ਼ਾਂ ਤੋਂ ਅਮਰੀਕਾ ਦੀ ਕੁੱਲ ਦਰਾਮਦ ਦਾ ਲਗਭਗ 99.4 ਫ਼ੀਸਦੀ ਸਾਮਾਨ ਆਉਂਦਾ ਹੈ। ਭਾਰਤ, ਕੈਨੇਡਾ, ਮੈਕਸੀਕੋ ਅਤੇ ਬਰਤਾਨੀਆ ਸਮੇਤ 17 ਅਰਥਵਿਵਸਥਾਵਾਂ ’ਤੇ 10 ਫ਼ੀਸਦੀ ਟੈਰਿਫ਼ ਲੱਗੇਗਾ, ਜਦਕਿ ਚੀਨ ਅਤੇ ਵੀਅਤਨਾਮ ਸਮੇਤ ਜ਼ਿਆਦਾਤਰ ਹੋਰ ਵਪਾਰਕ ਦੇਸ਼ਾਂ ਲਈ ਦਰ 12.5 ਫ਼ੀਸਦੀ ਰੱਖੀ ਗਈ ਹੈ। ਭਾਰਤ ਲਈ ਪਹਿਲਾਂ ਵਿਚਾਰੀ ਗਈ 12.5 ਫ਼ੀਸਦੀ ਦਰ ਨੂੰ ਨੀਤੀਗਤ ਕਦਮਾਂ ਤੋਂ ਬਾਅਦ ਘਟਾ ਕੇ 10 ਫ਼ੀਸਦੀ ਕੀਤਾ ਗਿਆ ਹੈ। ਅਮਰੀਕੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਾਰਵਾਈ ਜਬਰੀ ਮਜ਼ਦੂਰੀ ਨਾਲ ਬਣੇ ਸਾਮਾਨ ਦੀ ਦਰਾਮਦ ਰੋਕਣ, ਅਮਰੀਕੀ ਕਾਮਿਆਂ ਦੀ ਰੱਖਿਆ ਕਰਨ ਅਤੇ ਵਿਦੇਸ਼ੀ ਉਤਪਾਦਕਾਂ ਨੂੰ ਮਿਲ ਰਹੇ ਗੈਰ-ਬਰਾਬਰ ਵਪਾਰਕ ਲਾਭ ਨੂੰ ਖ਼ਤਮ ਕਰਨ ਲਈ ਕੀਤੀ ਗਈ ਹੈ। ਤੇਲ, ਗੈਸ, ਖਾਦਾਂ, ਕੁਝ ਭੋਜਨ ਪਦਾਰਥਾਂ ਅਤੇ ਅਮਰੀਕਾ ਵਿਚ ਲੋੜੀਂਦੀ ਮਾਤਰਾ ’ਚ ਨਾ ਬਣਨ ਵਾਲੀਆਂ ਵਸਤਾਂ ਨੂੰ ਛੋਟ ਦਿੱਤੀ ਗਈ ਹੈ। ਜੈਨੇਰਿਕ ਦਵਾਈਆਂ ਵੀ ਅਗਲੇ ਦੋ ਸਾਲਾਂ ਤੱਕ ਟੈਰਿਫ਼-ਮੁਕਤ ਰਹਿਣਗੀਆਂ।
ਪਿਛਲੀ ਖ਼ਬਰ ਲਾਹੌਲ-ਸਪਿਤੀ ’ਚ ਚੱਲਦੀ ਗੱਡੀ ’ਤੇ ਚਟਾਨਾਂ ਡਿਗੀਆਂ-13 ਮੌਤਾਂ ਅਗਲੀ ਖ਼ਬਰ ਸਫ਼ਾਈ ਸੇਵਕਾਂ ’ਤੇ ਲਾਠੀਚਾਰਜ ਕਰਨ ਵਾਲਾ ਬਰਨਾਲਾ ਦਾ ਡੀ.ਐਸ.ਪੀ. ਮੁਅੱਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।