03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਪਾਸਪੋਰਟ ਭਾਰਤੀ ਨਾਗਰਿਕਾਂ ਦੇ ਦੇਸ਼ ਤੋਂ ਰਵਾਨਗੀ ਨੂੰ ਨਿਯਮਿਤ ਕਰਨ ਲਈ ਇਕ ਦਸਤਾਵੇਜ਼-ਵਿਦੇਸ਼ ਮੰਤਰਾਲਾ

ਅਜੀਤ ਡੈਸਕ 15-07-2026

ਨਵੀਂ ਦਿੱਲੀ, 14 ਜੁਲਾਈ (ਪੀ.ਟੀ.ਆਈ.)-ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪਾਸਪੋਰਟ ਇਕ ਦਸਤਾਵੇਜ਼ ਹੈ, ਜੋ ਸਰਕਾਰ ਦੁਆਰਾ ਦੇਸ਼ ਤੋਂ ਭਾਰਤੀ ਨਾਗਰਿਕਾਂ ਦੇ ਬਾਹਰ ਜਾਣ ਯਾਨੀ ਕਿ ਰਵਾਨਗੀ ਨੂੰ ਨਿਯਮਿਤ ਕਰਨ ਲਈ ਜਾਰੀ ਕੀਤਾ ਜਾਂਦਾ ਹੈ। ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਬਾਰੇ ਇਕ ਤਿੱਖੀ ਬਹਿਸ ਵਿਚਕਾਰ ਕਿਹਾ ਕਿ ਕੀ ਇਸ ਦੀ ਵਰਤੋਂ ਨਾਗਰਿਕਤਾ ਦੀ ਪੁਸ਼ਟੀ ਲਈ ਕੀਤੀ ਜਾ ਸਕਦੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਪਾਸਪੋਰਟ ਇਕ ਸਥਾਪਿਤ ਪ੍ਰਕਿਰਿਆ ਦੁਆਰਾ ਨਿਰਧਾਰਤ “ਤਸਦੀਕ” ਤੋਂ ਬਾਅਦ ਜਾਰੀ ਕੀਤਾ ਜਾਂਦਾ ਹੈ ਤੇ ਇਸ ਸਮੇਂ ਅੱਠ ਪ੍ਰਤੀਸ਼ਤ ਤੋਂ ਘੱਟ ਭਾਰਤੀਆਂ ਕੋਲ ਇਹ ਦਸਤਾਵੇਜ਼ ਹੈ। ਪਾਸਪੋਰਟ ਸੇਵਾ ਦਿਵਸ ਮੌਕੇ ਸੀਨੀਅਰ ਅਧਿਕਾਰੀਆਂ ਨੇ ਪਾਸਪੋਰਟ ਨੂੰ ਇਕ ਯਾਤਰਾ ਦਸਤਾਵੇਜ਼ ਦੱਸਿਆ ਸੀ, ਨਾ ਕਿ ਨਾਗਰਿਕਤਾ ਸਾਬਤ ਕਰਨ ਲਈ ਇਕ ਦਸਤਾਵੇਜ਼।

ਪਿਛਲੀ ਖ਼ਬਰ ਈ-20 ਪੈਟਰੋਲ ਨੂੰ ਲੈ ਕੇ ਕੇਜਰੀਵਾਲ ਨੇ ਮੁੜ ਕੇਂਦਰ ਨੂੰ ਬਣਾਇਆ ਨਿਸ਼ਾਨਾ ਅਗਲੀ ਖ਼ਬਰ ਅਖਤਰ ਤੇ ਅਫਰੀਦੀ ਕ੍ਰਿਕਟ ਦੀ ਆੜ ’ਚ ਭਾਰਤ ਵਿਚ ਕਰਦੇ ਸਨ ਨਸ਼ੀਲੇ ਪਦਾਰਥਾਂ ਦੀ ਤਸਕਰੀ-ਸਾਬਕਾ ਉਪ ਸਕੱਤਰ ਦਾ ਖੁਲਾਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।