07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਕੇਜਰੀਵਾਲ ਨੇ ਈ20 ਨੂੰ ਲੈ ਕੇ ਕੇਂਦਰ ਸਰਕਾਰ ’ਤੇ ਸਾਧਿਆ ਨਿਸ਼ਾਨਾ

ਅਜੀਤ ਡੈਸਕ 08-07-2026

ਆਟੋ ਮੋਬਾਈਲ ਕੰਪਨੀਆਂ ’ਤੇ ਝੂਠ ਬੋਲਣ ਦਾ ਲਾਇਆ ਦੋਸ਼
ਨਵੀਂ ਦਿੱਲੀ, 7 ਜੁਲਾਈ (ਜਗਤਾਰ ਸਿੰਘ)-ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਪੈਟਰੋਲ ਵਿਚ 20 ਫ਼ੀਸਦੀ ਈਥਾਨੌਲ ਰਲਾਏ ਜਾਣ ਦੇ ਫ਼ੈਸਲੇ ਦਾ ਵਿਰੋਧ ਕਰਦੇ ਹੋਏ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ ਅਤੇ ਨਾਲ ਹੀ ਆਟੋ ਮੋਬਾਇਲ ਕੰਪਨੀਆਂ ’ਤੇ ਵੀ ਝੂਠ ਬੋਲਣ ਦਾ ਦੋਸ਼ ਲਾਇਆ । ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਜਨਤਾ ਨੂੰ ਵਿਕਲਪ ਦਿੱਤਾ ਜਾਵੇ ਕਿ ਉਹ ਆਪਣੀ ਮਰਜ਼ੀ ਦਾ ਤੇਲ ਗੱਡੀ ਵਿਚ ਪਵਾਉਣ । ਉਨ੍ਹਾਂ ਅਪੀਲ ਕੀਤੀ ਕਿ ਈ0,ਈ10 ਅਤੇ ਈ20 ਦੇ ਵਿਕਲਪ ਅਲੱਗ ਅਲੱਗ ਕੀਮਤਾਂ ਦੇ ਨਾਲ ਜਨਤਾ ਨੂੰ ਦਿੱਤੇ ਜਾਣ । ਕੇਜਰੀਵਾਲ ਨੇ ਕਿਹਾ ਕਿ ਈ 20 ਨੂੰ ਲੈ ਕੇ ਕੇਂਦਰ ਸਰਕਾਰ ਹਰ ਦਿਨ ਝੂਠ ਬੋਲ ਰਹੀ ਹੈ । ਉਨ੍ਹਾਂ ਦਾਅਵਾ ਕੀਤਾ ਕਿ 3 ਜੁਲਾਈ ਨੂੰ ਕੇਂਦਰ ਨੇ 6 ਕੰਪਨੀਆਂ ਨੂੰ ਬੁਲਾਇਆ ਤੇ ਕਿਹਾ ਕਿ ਪ੍ਰੈੱਸ ਕਾਨਫ਼ਰੰਸ ਕਰਕੇ ਤੁਸੀਂ ਜਨਤਾ ਨੂੰ ਬੋਲੋ ਕਿ ਈ20 ਠੀਕ ਹੈ ਤੇ ਜੇਕਰ ਗੱਡੀ ਈ0 ਅਤੇ ਈ10 ਹੈ ਤਦ ਵੀ ਚੱਲੇਗਾ । ਉਨ੍ਹਾਂ ਕਿਹਾ ਕਿ 6 ਵਿਚੋਂ ਤਿੰਨ ਕੰਪਨੀਆਂ ਨੇ ਸਰਕਾਰ ਨੂੰ ਮਨਾਂ ਕਰ ਦਿੱਤਾ ਅਤੇ ਤਿੰਨ ਕੰਪਨੀਆਂ ਨੇ ਇਹ ਝੂਠ ਬੋਲਿਆ ਕਿ ਜੇਕਰ ਗੱਡੀ ਈ0,ਈ5 ਜਾਂ ਈ10 ਹੈ ਤਦ ਵੀ ਕੋਈ ਨੁਕਸਾਨ ਨਹੀਂ ਹੋਵੇਗਾ । ਕੇਜਰੀਵਾਲ ਨੇ ਕਿਹਾ ਕਿ ਉਹ ਇਨ੍ਹਾਂ ਤਿੰਨਾਂ ਕੰਪਨੀਆਂ ਨੂੰ ਚਿੱਠੀ ਲਿਖ ਕੇ ਆਖਣਗੇ ਕਿ ਉਹ ਲਿਖਤੀ ਤੌਰ ’ਤੇ ਦੇਣ ਕਿ ਜੇਕਰ ਕਿਸੇ ਗੱਡੀ ਦੀ ਮਾਈਲੇਜ 10 ਫ਼ੀਸਦੀ ਤੋਂ ਜ਼ਿਆਦਾ ਘੱਟ ਹੋ ਜਾਵੇ ਤਾਂ ਹਰਜਾਨਾ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਉਹ ਪੀ.ਐੱਮ. ਮੋਦੀ ਨੂੰ ਵੀ ਚਿੱਠੀ ਲਿਖ ਕੇ ਪੁੱਛਣਗੇ ਕਿ ਜਨਤਾ ਕਿਉਂ ਨੁਕਸਾਨ ਚੁੱਕੇ ? ਜੇਕਰ ਮਾਈਲੇਜ ਘੱਟ ਹੁੰਦਾ ਹੈ ਤਾਂ ਹਰਜਾਨਾ ਸਰਕਾਰ ਦੇਵੇਗੀ ਜਾਂ ਕੰਪਨੀ ?

ਪਿਛਲੀ ਖ਼ਬਰ ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ ਅਦਾਲਤ ਨੇ 3 ਦੋਸ਼ੀਆਂ ਨੂੰ ਪੁਲਿਸ ਰਿਮਾਂਡ ’ਤੇ ਭੇਜਿਆ ਅਗਲੀ ਖ਼ਬਰ ਹੋਰਮੁਜ਼ ਜਲਡਮਰੂ ’ਚ ਹੁਣ ਤਿੰਨ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ-ਬ੍ਰਿਟਿਸ਼ ਫ਼ੌਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।