07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਈ.ਡੀ. ਨੇ 376 ਕਰੋੜ ਰੁਪਏ ਦੇ ਬੈਂਕ ‘ਧੋਖਾਧੜੀ’ ਮਾਮਲੇ ’ਚ ਟੈਕਸਾਸ ਵਿਚ ਘਰ ਕੁਰਕ

ਅਜੀਤ ਡੈਸਕ 08-07-2026

ਨਵੀਂ ਦਿੱਲੀ, 7 ਜੁਲਾਈ (ਪੀ.ਟੀ.ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨੋਇਡਾ ਸਥਿਤ ਏਅਰ-ਕੰਡੀਸ਼ਨਰ ਕੰਪੋਨੈਂਟ ਨਿਰਮਾਤਾ ਅਤੇ ਇਸਦੇ ਪ੍ਰਮੋਟਰਾਂ ਵਿਰੁੱਧ ਬੈਂਕ ਲੋਨ ਧੋਖਾਧੜੀ ਨਾਲ ਜੁੜੇ ਇੱਕ ਕਥਿਤ ਹਵਾਲਾ ਰਾਸ਼ੀ ਮਾਮਲੇ ਵਿਚ ਟੈਕਸਾਸ, ਅਮਰੀਕਾ ’ਚ ਇੱਕ ਰਿਹਾਇਸ਼ੀ ਜਾਇਦਾਦ ਸਮੇਤ ਲਗਭਗ 112.90 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ । ਟੈਕਸਾਸ ਵਿਚ ਇਹ ਘਰ ਐਲ.ਈ.ਈ.ਐਲ. ਇਲੈਕਟ੍ਰੀਕਲਜ਼ ਲਿਮਟਿਡ ਦੇ ਮੁੱਖ ਪ੍ਰਮੋਟਰ ਭਰਤ ਰਾਜ ਪੁੰਜ ਤੇ ਉਨ੍ਹਾਂ ਦੀ ਪਤਨੀ ਪੂਜਾ ਪੁੰਜ ਦੀ ਸਾਂਝੀ ਮਲਕੀਅਤ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਨੁਸਾਰ, ਅਸਥਾਈ ਕੁਰਕੀ ਵਿਚ ਦਿੱਲੀ, ਉੱਤਰਾਖੰਡ, ਗੁਜਰਾਤ, ਮੱਧ ਪ੍ਰਦੇਸ਼, ਤੇਲੰਗਾਨਾ, ਗੋਆ, ਮਹਾਰਾਸ਼ਟਰ ਅਤੇ ਤਾਮਿਲਨਾਡੂ ਵਿੱਚ ਉਦਯੋਗਿਕ ਪਲਾਟ ਅਤੇ ਰਿਹਾਇਸ਼ੀ ਜਾਇਦਾਦਾਂ ਵੀ ਸ਼ਾਮਿਲ ਹਨ । ਇਸ ਵਿਚ ਕਿਹਾ ਗਿਆ ਹੈ ਕਿ 22 ਚੱਲ ਤੇ ਅਚੱਲ ਜਾਇਦਾਦਾਂ ਦੀ ਕੁਰਕੀ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਕੀਤੀ ਗਈ ਸੀ। ਈ.ਡੀ. ਨੇ ਸੀ.ਬੀ.ਆਈ. ਦੀ ਇੱਕ ਐਫ.ਆਈ.ਆਰ. ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਕੰਪਨੀ ਦੇ ਪ੍ਰਮੋਟਰਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਝੂਠੇ ਅਤੇ ਹੇਰਾਫੇਰੀ ਕੀਤੇ ਵਿੱਤੀ ਬਿਆਨ ਪੇਸ਼ ਕਰਕੇ ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਦੇ ਇੱਕ ਸਮੂਹ ਨਾਲ ਧੋਖਾ ਕੀਤਾ।
ਪਿਛਲੀ ਖ਼ਬਰ ਐੱਨ.ਸੀ.ਈ.ਆਰ.ਟੀ. ਵਲੋਂ 8ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਨਵੀਂ ਕਿਤਾਬ ਜਾਰੀ, ਨਿਆਂਪਾਲਿਕਾ ’ਤੇ ਵਿਵਾਦਪੂਰਨ ਅਧਿਆਇ... ਅਗਲੀ ਖ਼ਬਰ ਇੰਡੋਨੇਸ਼ੀਆ ਦਾ ਸਰਬਉੱਚ ਸਨਮਾਨ ਪ੍ਰਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।