09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਭਾਰਤ ਦੀ ਵਿਕਾਸ ਯਾਤਰਾ ’ਚ ਡਾਕਟਰਾਂ ਅਤੇ ਸੀ. ਏ. ਦਾ ਅਹਿਮ ਯੋਗਦਾਨ-ਮੋਦੀ

ਅਜੀਤ ਡੈਸਕ 02-07-2026
ਨਵੀਂ ਦਿੱਲੀ, 1 ਜੁਲਾਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਡਾਕਟਰਸ ਦਿਵਸ ਅਤੇ ਚਾਰਟਰਡ ਅਕਾਊਂਟੈਂਟ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਭਾਰਤ ਦੀ ਵਿਕਾਸ ਯਾਤਰਾ ’ਚ ਇਨ੍ਹਾਂ ਦੋਹਾਂ ਪੇਸ਼ਿਆਂ ਦਾ ਅਹਿਮ ਯੋਗਦਾਨ ਹੈ। ਮੋਦੀ ਨੇ ਸੋਸ਼ਲ ਮੀਡੀਆ ਮੰਚ ’ਤੇ ਪਾਏ ਇਕ ਸੰਦੇਸ਼ ’ਚ ਕਿਹਾ ਕਿ ਦੇਸ਼ ਦੇ ਡਾਕਟਰ ਬਿਮਾਰੀ ਤੋਂ ਬਚਾਅ ਲਈ ਸਿਹਤ ਸੇਵਾਵਾਂ, ਡਾਕਟਰੀ ਖੋਜ ਨੂੰ ਵਧਾਉਣ ਅਤੇ ਸਾਰਿਆਂ ਨੂੰ ਸਸਤੀਆਂ ਸੁਵਿਧਾਵਾਂ ਉਪਲਬਧ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ ਇਕ ਦਹਾਕੇ ’ਚ ਸਿਹਤ ਸੇਵਾ ਤੰਤਰ ਨੂੰ ਮਜ਼ਬੂਤ ਕੀਤਾ ਹੈ। ਡਾਕਟਰੀ ਯੂਨੀਵਰਿਸਟੀਆਂ ਦੀ ਤਦਾਦ ਦੁੱਗਣੀ ਤੋਂ ਵੱਧ ਅਤੇ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਡਾਕਟਰੀ ਸੀਟਾਂ ਦੀ ਗਿਣਤੀ ’ਚ ਵੀ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਭੁਚਾਲ ਪ੍ਰਭਾਵਿਤ ਵੇਨਜੂਏਲਾ ’ਚ ਆਪ੍ਰੇਸ਼ਨ ਅਮਿਸਤਾਦ ਤਹਿਤ ਰਾਹਤ ਬਚਾਅ ਕਾਰਜਾਂ ’ਚ ਲੱਗੇ ਭਾਰਤ ਦੇ ਡਾਕਟਰਾਂ ਅਤੇ ਡਾਕਟਰੀ ਪੇਸ਼ੇਵਰਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਚੁਣੌਤੀ ਦੇ ਬਾਵਜੂਦ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਇਸ ਗੱਲ ਦੀ ਬਿਹਤਰੀਨ ਮਿਸਾਲ ਹੈ ਕਿ ਸਮਾਜ ਦੇ ਸਾਹਮਣੇ ਜਦ ਵੀ ਕੋਈ ਚੁੁਣੌਤੀ ਆਉਂਦੀ ਹੈ ਤਾਂ ਡਾਕਟਰ ਕਿਵੇਂ ਆ ਕੇ ਉਨ੍ਹਾਂ ਨਾਲ ਨਜਿੱਠਣ ’ਚ ਮਦਦ ਕਰਦੇ ਹਨ। ਇਕ ਹੋਰ ਸ਼ੰਦੇਸ਼ ’ਚ ਪ੍ਰਧਾਨ ਮੰਤਰੀ ਨੇ ਚਾਰਟਰਡ ਅਕਾਊਂਟੈਂਟ ਦੀ ਭੂਮਿਕਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪਾਰਦਰਸ਼ਿਤਾ ਅਤੇ ਪੇਸ਼ੇਵਰ ਸ੍ਰੇਸ਼ਠਟਾ ਨਾਲ ਸੀ. ਏ. ਦੇਸ਼ ਦੀ ਵਿੱਤੀ ਪ੍ਰਣਾਲੀ ਨੂੰ ਮਜ਼ਬੂਤ ਕਰਦੇ ਹਨ। ਉਹ ਕਾਰੋਬਾਰਾਂ ਨੂੰ ਸਹਿਯੋਗ, ਉੱਦਮਾਂ ਦੇ ਵਧਾਉਣ ਅਤੇ ਨਿਵੇਸ਼ਕਾਂ ’ਚ ਵਿਸ਼ਵਾਸ ਪੈਦਾ ਕਰਦੇ ਹਨ।
ਪਿਛਲੀ ਖ਼ਬਰ ਰਾਮ ਮੰਦਰ ਚੜ੍ਹਾਵਾ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ਨੂੰ 15 ਦਿਨਾਂ ਦਾ ਹੋਰ ਸਮਾਂ ਮਿਲਿਆ ਅਗਲੀ ਖ਼ਬਰ ਦਿੱਲੀ ਪੁੱਜੀ ਜਪਾਨ ਦੀ ਪ੍ਰਧਾਨ ਮੰਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।