09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਦਿੱਲੀ ਪੁੱਜੀ ਜਪਾਨ ਦੀ ਪ੍ਰਧਾਨ ਮੰਤਰੀ

ਅਜੀਤ ਡੈਸਕ 02-07-2026

ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੀ ਗੱਲਬਾਤ ਅੱਜ
ਨਵੀਂ ਦਿੱਲੀ, 1 ਜੁਲਾਈ (ਉਪਮਾ ਡਾਗਾ ਪਾਰਥ)- ਜਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਾਕਾਈਚੀ 16ਵੇਂ ਭਾਰਤ-ਜਪਾਨ ਸਾਲਾਨਾ ਸਿਖਰ ਸੰਮੇਲਨ ’ਚ ਸ਼ਿਰਕਤ ਕਰਨ ਲਈ ਬੁੱਧਵਾਰ ਨੂੰ ਭਾਰਤ ਦੇ 3 ਦਿਨਾਂ ਦੌਰੇ ’ਤੇ ਦਿੱਲੀ ਪਹੁੰਚੀ। ਅਹੁਦਾ ਸੰਭਾਲਣ ਤੋਂ ਬਾਅਦ ਇਹ ਤਾਕਾਈਚੀ ਦਾ ਭਾਰਤ ਦਾ ਪਹਿਲਾ ਅਧਿਕਾਰਿਕ ਦੌਰਾ ਹੈ। ਵਿਦੇਸ਼ ਮੰਤਰਾਲੇ ਮੁਤਾਬਿਕ ਆਪਣੇ ਦੌਰੇ ਦੌਰਾਨ ਜਪਾਨ ਦੀ ਪ੍ਰਧਾਨ ਮੰਤਰੀ 16ਵੇਂ ਭਾਰਤ-ਜਪਾਨ ਸਾਲਾਨਾ ਸਿਖਰ ਸੰਮੇਲਨ ’ਚ ਹਿੱਸਾ ਲੈਣਗੇ। ਉਹ ਵੀਰਵਾਰ ਨੂੰ ਆਪਣੇ ਭਾਰਤੀ ਹਮਅਹੁਦਾ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਕਰਨਗੇ। ਪ੍ਰਾਪਤ ਜਾਣਕਾਰੀ ਮੁਤਾਬਿਕ ਦੌਰੇ ਦਾ ਮੁੱਖ ਮਕਸਦ ਆਰਥਿਕ ਸਹਿਯੋਗ ਤੇ ਉਸ ਸਾਂਝੇ ਐਲਾਨ ਨੂੰ ਅੱਗੇ ਵਧਾਉਣਾ ਹੈ, ਜਿਸ ’ਤੇ 2025 ’ਚ ਦਸਤਖ਼ਤ ਕੀਤੇ ਗਏ ਸਨ। ਇਸ ਸਮਝੌਤੇ ਦਾ ਉਦੇਸ਼ ਦੋਹਾਂ ਦੇਸ਼ਾਂ ਦੀਆਂ ਰੱਖਿਆ ਸਮਰਥਾਵਾਂ ਅਤੇ ਫ਼ੌਜੀ ਤਿਆਰੀਆਂ ਨੂੰ ਮਜ਼ਬੂਤ ਕਰਨਾ ਅਤੇ ਦੋਵੇਂ ਫ਼ੌਜਾਂ ਦਰਮਿਆਨ ਤਾਲਮੇਲ, ਸਾਂਝੇ ਅਭਿਆਸ ਅਤੇ ਸਹਿਯੋਗ ਨੂੰ ਅੱਗੇ ਵਧਾਉਣਾ ਹੈ। ਇਸ ਦੌਰਾਨ ਦੋਹਾਂ ਦੇਸ਼ਾਂ ਦਰਮਿਆਨ ਰੱਖਿਆ, ਆਰਥਿਕ ਸੁਰੱਖਿਆ, ਵਪਾਰ, ਨਿਵੇਸ਼, ਸੈਮੀਕੰਡਕਟਰ ਸੌਰ ਊਰਜਾ, ਆਰਟੀਫਿਸ਼ਿਅਲ ਇੰਟੈਲੀਜੈਂਸ, (ਏ.ਆਈ.) ਬਾਇਓਗੈਸ, ਤੇਲ, ਗੈਸ, ਗ੍ਰੀਨ ਹਾਈਡਰੋਜਨ, ਖਣਿਜਾਂ ਦੀ ਖੋਜ ਆਦਿ ਖੇਤਰ ’ਚ ਸਹਿਯੋਗ ਦੇ ਵੀ ਸਮਝੌਤੇ ਹੋ ਸਕਦੇ ਹਨ।

ਪਿਛਲੀ ਖ਼ਬਰ ਭਾਰਤ ਦੀ ਵਿਕਾਸ ਯਾਤਰਾ ’ਚ ਡਾਕਟਰਾਂ ਅਤੇ ਸੀ. ਏ. ਦਾ ਅਹਿਮ ਯੋਗਦਾਨ-ਮੋਦੀ ਅਗਲੀ ਖ਼ਬਰ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਲਾਭ ਕਿਵੇਂ ਲਿਆ ਜਾਵੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।