06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਐਮਾਜ਼ੋਨ ਵਲੋਂ ਭਾਰਤ ’ਚ 4.1 ਲੱਖ ਕਰੋੜ ਨਿਵੇਸ਼ ਕਰਨ ਦਾ ਐਲਾਨ

ਅਜੀਤ ਡੈਸਕ 26-06-2026
ਨਵੀਂ ਦਿੱਲੀ, 25 ਜੂਨ (ਉਪਮਾ ਡਾਗਾ ਪਾਰਥ)- ਐਮਾਜ਼ੋਨ ਦੇ ਸੀ.ਈ.ਓ. ਐਂਡੀ ਜੇਸੀ ਨੇ ਵੀਰਵਾਰ ਨੂੰ ਨਵੀਂ ਦਿੱਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਕੰਪਨੀ ਨੇ ਭਾਰਤ ’ਚ ਵੱਡੇ ਨਿਵੇਸ਼ ਦਾ ਐਲਾਨ ਵੀ ਕੀਤਾ। ਅਮਰੀਕੀ ਕੰਪਨੀ ਐਮਾਜ਼ੋਨ ਨੇ ਕਿਹਾ ਕਿ ਕੰਪਨੀ 2026 ਤੋਂ 2030 ਦਰਮਿਆਨ ਭਾਰਤ ’ਚ ਕੁੱਲ 48 ਅਰਬ ਅਮਰੀਕੀ ਡਾਲਰ (ਤਕਰੀਬਨ 4.1 ਲੱਖ ਕਰੋੜ ਰੁਪਏ) ਦਾ ਨਿਵੇਸ਼ ਕਰੇਗੀ। ਕੰਪਨੀ ਨੇ ਸਾਲ 2030 ਤੱਕ ਭਾਰਤ ’ਚ ਕੁੱਲ 38 ਲੱਖ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਵੀ ਕੀਤਾ, ਜੋ ਮੌਜੂਦਾ 28 ਲੱਖ ਦੇ ਅੰਕੜੇ ਤੋਂ 10 ਲੱਖ ਜ਼ਿਆਦਾ ਹੈ। ਕੰਪਨੀ ਨੇ ਸੋਸ਼ਲ ਮੀਡੀਆ ਮੰਚ ’ਤੇ ਪਾਏ ਸੰਦੇਸ਼ ’ਚ ਕਿਹਾ ਕਿ 2026 ਤੋਂ 2030 ਦਰਮਿਆਨ ਭਾਰਤ ’ਚ ਏ.ਆਈ. ਅਤੇ ਕਲਾਊਡ ਇਨਫਰਾਸਟਰਕਚਰ ’ਤੇ ਐਮਾਜ਼ੋਨ ਦਾ ਕੁੱਲ ਨਿਵੇਸ਼ 21 ਅਰਬ ਡਾਲਰ ਤੋਂ ਜ਼ਿਆਦਾ ਹੋ ਜਾਏਗਾ, ਜੋ ਭਾਰਤ ’ਚ ਕਿਸੇ ਆਲਮੀ ਟੈਕਨਾਲੋਜੀ ਕੰਪਨੀ ਵਲੋਂ ਏ.ਆਈ. ਅਤੇ ਕਲਾਊਡ ਦੇ ਖੇਤਰ ’ਚ ਕੀਤੇ ਜਾ ਰਹੇ ਸਭ ਤੋਂ ਵੱਡੇ ਨਿਵੇਸ਼ਾਂ ’ਚੋਂ ਇਕ ਹੋਏਗਾ।
ਪਿਛਲੀ ਖ਼ਬਰ ਸੰਵਿਧਾਨ ’ਤੇ ਸਿੱਧਾ ਹਮਲਾ ਸੀ ਐਮਰਜੈਂਸੀ-ਮੋਦੀ ਅਗਲੀ ਖ਼ਬਰ ਸੰਜੇ ਸਿੰਘ ਨੇ ਰਾਮ ਮੰਦਰ ਜ਼ਮੀਨ ਘੁਟਾਲੇ ਨਾਲ ਜੁੜੇ ਦਸਤਾਵੇਜ਼ ਐਸ.ਆਈ.ਟੀ. ਨੂੰ ਸੌਂਪੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।