06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਬੰਬੇ ਹਾਈ ਕੋਰਟ ਵਲੋਂ ਤਰੁਣ ਤੇਜਪਾਲ ਨੂੰ 10 ਸਾਲ ਕੈਦ ਦੀ ਸਜ਼ਾ

ਪਣਜੀ, 6 ਅਗਸਤ (ਪੀ.ਟੀ.ਆਈ)-ਤਹਿਲਕਾ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਨੂੰ ਵੱਡਾ ਝਟਕਾ ਦਿੰਦਿਆ ਬੰਬੇ ਹਾਈ ਕੋਰਟ ਨੇ ਉਸ ਨੂੰ 2013 ’ਚ ਇਕ ਸਹਿਕਰਮੀ ਨਾਲ ਜਬਰ ਜਨਾਹ ਕਰਨੇ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ ਅਤੇ ਗੋਆ ਦੀ ਇਕ ਸੈਸ਼ਨ

ਅਜੀਤ ਡੈਸਕ 07-08-2026

ਪਣਜੀ, 6 ਅਗਸਤ (ਪੀ.ਟੀ.ਆਈ)-ਤਹਿਲਕਾ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਨੂੰ ਵੱਡਾ ਝਟਕਾ ਦਿੰਦਿਆ ਬੰਬੇ ਹਾਈ ਕੋਰਟ ਨੇ ਉਸ ਨੂੰ 2013 ’ਚ ਇਕ ਸਹਿਕਰਮੀ ਨਾਲ ਜਬਰ ਜਨਾਹ ਕਰਨੇ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ ਅਤੇ ਗੋਆ ਦੀ ਇਕ ਸੈਸ਼ਨ ਅਦਾਲਤ ਵਲੋਂ ਪੰਜ ਸਾਲ ਪਹਿਲਾਂ ਉਸ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ। ਬੰਬੇ ਹਾਈ ਕੋਰਟ ਦੇ ਗੋਆ ਬੈਂਚ ਨੇ ਤਰੁਣ ਤੇਜਪਾਲ ਨੂੰ 10 ਸਾਲ ਸਖ਼ਤ ਕੈਦ ਦੀ ਸਜ਼ਾ ਸੁਣਾਈ। ਜਸਟਿਸ ਨੀਲਾ ਗੋਖਲੇ ਅਤੇ ਜਸਟਿਸ ਅਮਿਤ ਜਾਮਸੰਡੇਕਰ ਦੇ ਬੈਂਚ ਨੇ ਪਹਿਲਾਂ ਤੇਜਪਾਲ ਨੂੰ ਦੋ ਹਫ਼ਤਿਆਂ ਦੇ ਅੰਦਰ ਆਤਮ-ਸਮਰਪਣ ਕਰਨ ਲਈ ਕਿਹਾ, ਪਰ ਉਸ ਦੇ ਵਕੀਲਾਂ ਦੀ ਬੇਨਤੀ ’ਤੇ ਅਦਾਲਤ ਇਹ ਸਮਾਂ ਵਧਾ ਕੇ ਚਾਰ ਹਫ਼ਤੇ ਕਰ ਦਿੱਤਾ। ਅਦਾਲਤ ਨੇ ਘੱਟੋ-ਘੱਟ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਇਹ ਘਟਨਾ 13 ਸਾਲ ਪਹਿਲਾਂ ਵਾਪਰੀ ਸੀ ਅਤੇ ਤੇਜਪਾਲ ਨੇ ਉਦੋਂ ਤੋਂ ਕੋਈ ਹੋਰ ਅਪਰਾਧ ਨਹੀਂ ਕੀਤਾ ਹੈ। ਅਦਾਲਤ ਨੇ ਤੇਜਪਾਲ ਨੂੰ 10,21,000 ਰੁਪਏ ਦਾ ਜੁਰਮਾਨਾ ਵੀ ਲਗਾਇਆ, ਜੋ ਪੀੜਤ ਨੂੰ ਦਿੱਤਾ ਜਾਵੇਗਾ। ਅਦਾਲਤ ’ਚ ਤੇਜਪਾਲ ਨੇ ਜਿਥੇ ਨਰਮੀ ਵਰਤਣ ਦੀ ਅਪੀਲ ਕਰਦਿਆ ਦਾਅਵਾ ਕੀਤਾ ਕਿ ਉਹ ਸਿਆਸੀ ਸਾਜਿਸ਼ ਦਾ ਸ਼ਿਕਾਰ ਹੈ ਅਤੇ ਦੋ ਬੇਟੀਆਂ ਦਾ ਪਿਤਾ ਹੈ, ਉਥੇ ਗੋਆ ਸਰਕਾਰ ਵਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਉਸ ਲਈ ਵੱਧ ਤੋਂ ਵੱਧ ਸਜ਼ਾ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਮਈ 2021 ’ਚ ਗੋਆ ਦੀ ਅਦਾਲਤ ਨੇ ਸਬੂਤਾਂ ਦੀ ਘਾਟ ਦੇ ਚਲਦਿਆਂ ਤੇਜਪਾਲ ਨੂੰ ਬਰੀ ਕਰ ਦਿੱਤਾ ਸੀ। ਜਿਸ ਦੇ ਬਾਅਦ ਮਾਮਲਾ ਹਾਈ ਕੋਰਟ ਪੁੱਜਾ ਸੀ। ਇਹ ਮਾਮਲਾ 2013 ਦਾ ਹੈ ਜਦੋਂ ਤਹਿਲਕਾ ਦੀ ਇਕ ਮਹਿਲਾ ਪੱਤਰਕਾਰ ਨੇ ਉਸ ’ਤੇ ਜਬਰ ਜਨਾਹ ਦੇ ਦੋਸ਼ ਲਗਾਏ ਸਨ। ਜਿਸ ਤੋਂ ਬਾਅਦ ਤੇਜਪਾਲ ਨੂੰ 30 ਨਵੰਬਰ,2013 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮਈ 2021 ਵਿਚ ਗੋਆ ਦੀ ਸੈਸ਼ਨ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਸੀ। 
ਸੁਪਰੀਮ ਕੋਰਟ ਜਾਵਾਂਗਾ-ਤੇਜਪਾਲ
ਹਾਈ ਕੋਰਟ ਦੇ ਫ਼ੈਸਲੇ ਦੇ ਬਾਅਦ ਤਰੁਣ ਤੇਜਪਾਲ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਜਾਵੇਗਾ। ਉਸ ਨੇ ਕਿਹਾ ਕਿ ਕੁਝ ਲੋਕ ਤਹਿਲਕਾ ਅਤੇ ਸਿਆਸੀ ਬਦਲੇ ਦੀ ਭਾਵਨਾ ਨਾਲ 13 ਸਾਲਾਂ ਤੋਂ ਮੇਰੇ ਖਿਲਾਫ਼ ਲੱਗੇ ਹੋਏ ਹਨ। ਮੈਂ 7.5 ਸਾਲ ਅਦਾਲਤ ’ਚ ਕੇਸ ਲੜਿਆ ਅਤੇ ਅਦਾਲਤ ਨੇ ਮੈਨੂੰ ਬਰੀ ਕੀਤਾ ਸੀ। ਤੇਜਪਾਲ ਨੇ ਕਿਹਾ ਕਿ ਮੈਨੂੰ ਨਿਆਂ ਪ੍ਰਣਾਲੀ ’ਤੇ ਪੂਰੀ ਭਰੋਸਾ ਹੈ ਕਿ ਅਜਿਹੇ ਜੱਜ ਹੋਣਗੇ ਜੋ ਸੱਚ ਦੇਖਣਗੇ। ਅਸੀਂ ਸਬੂਤ ਸਾਰਿਆਂ ਦੇ ਸਾਹਮਣੇ ਪੇਸ਼ ਕਰਾਂਗੇ।

ਪਿਛਲੀ ਖ਼ਬਰ ਮੰਤਰੀ ਮੰਡਲ ਵਲੋਂ 23,731 ਕਰੋੜ ਰੁਪਏ ਦੀ ਰਾਸ਼ਟਰੀ ਬਾਇਓਗੈਸ ਯੋਜਨਾ ਨੂੰ ਪ੍ਰਵਾਨਗੀ ਅਗਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਪੱਖੋਂ ਕੇਰਲ ਨੂੰ ਪਛਾੜ ਦੇਸ਼ ਦਾ ਮੋਹਰੀ ਸੂਬਾ ਬਣਿਆ-ਹਰਜੋਤ ਸਿੰਘ ਬੈਂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।