07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਜਦੋਂ ਵੈਂਸ ਨੇ ਆਪਣੇ ਦੋ ਪਸੰਦੀਦਾ ਭਾਰਤੀ ਅਤੇ ਪਾਕਿਸਤਾਨੀ ਸ਼ਖ਼ਸੀਅਤਾਂ ਦੇ ਨਾਂਅ ਦੱਸੇ

ਅਜੀਤ ਡੈਸਕ 22-06-2026


ਬਰਗੇਨਸਟੌਕ, 21 ਜੂਨ (ਏਜੰਸੀ)-ਅਮਰੀਕੀ ਉਪ ਰਾਸ਼ਟਰਪਤੀ ਜੇ. ਡੀ. ਵੈਂਸ ਨੇ ਸਵਿਟਜ਼ਰਲੈਂਡ ’ਚ ਅਮਰੀਕਾ-ਈਰਾਨ ਗੱਲਬਾਤ ਦੌਰਾਨ ਉਸ ਸਮੇਂ ਕਾਫੀ ਧਿਆਨ ਖਿੱਚਿਆ ਜਦੋਂ ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਮਜ਼ਾਕ ’ਚ ਆਪਣੇ ਪਸੰਦੀਦਾ ਭਾਰਤੀ ਅਤੇ ਪਾਕਿਸਤਾਨੀ ਲੋਕਾਂ ਨੂੰ ਆਪਣੇ ਜੀਵਨ ਦੇ ਦੋ ਬਹੁਤ ਮਹੱਤਵਪੂਰਨ ਲੋਕਾਂ ਦਾ ਨਾਂਅ ਲਿਆ ਜਿਨ੍ਹਾਂ ’ਚੋਂ ਇਕ ਉਨ੍ਹਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਵੈਂਸ ਅਤੇ ਦੂਜੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਿਮ ਮੁਨੀਰ ਦਾ ਨਾਂਅ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜੀਵਨ ’ਚ ਦੋ ਪਸੰਦੀਦਾ ਪਾਕਿਸਤਾਨੀ ਅਤੇ ਭਾਰਤੀ ਲੋਕ ਹਨ, ਇਕ ਉਨ੍ਹਾਂ ਦੀ ਪਤਨੀ ਹੈ ਅਤੇ ਦੂਜੇ ਇਥੇ ਪਾਕਿਸਤਾਨੀ ਫੀਲਡ ਮਾਰਸ਼ਲ ਮੁਨੀਰ ਹਨ। ਵੈਂਸ ਨੇ ਸਪੱਸ਼ਟ ਤੌਰ ’ਤੇ ਵਾਸ਼ਿੰਗਟਨ ਅਤੇ ਤਹਿਰਾਨ ਦਰਮਿਆਨ ਕੂਟਨੀਤਕ ਅੜਿੱਕੇ ਨੂੰ ਤੋੜਨ ਲਈ ਮੁਨੀਰ ਦੀ ਰਾਜਨੀਤੀ ਨੂੰ ਸਿਹਰਾ ਦਿੱਤਾ। ਉਨ੍ਹਾਂ ਕਿਹਾ ਕਿ ਸਵਿਟਜ਼ਰਲੈਂਡ ਗੱਲਬਾਤ ਨੂੰ ਅਸਲੀਅਤ ਬਣਾਉਣ ਲਈ ਉਨ੍ਹਾਂ ਨੇ ਪਿਛਲੇ ਤਿੰਨ ਮਹੀਨਿਆਂ ’ਚ ਕਿਸੇ ਵੀ ਹੋਰ ਦੀ ਤੁਲਨਾ ’ਚ ਫੀਲਡ ਮਾਰਸ਼ਲ ਮੁਨੀਰ ਨਾਲ ਜ਼ਿਆਦਾ ਗੱਲਬਾਤ ਕੀਤੀ।

ਪਿਛਲੀ ਖ਼ਬਰ ਸਪੇਨ ਨੇ ਸਾਊਦੀ ਅਰਬ ’ਤੇ 4-0 ਨਾਲ ਕੀਤੀ ਜਿੱਤ ਦਰਜ ਅਗਲੀ ਖ਼ਬਰ ਟਰੰਪ ਵਲੋਂ ਹੋਰਮੁਜ਼ ’ਚ ਟੋਲ ਲਗਾਉਣ ਦੀ ਧਮਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।