03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਸਰਕਾਰੀ ਅੰਕੜਿਆਂ ਅਨੁਸਾਰ ਮਈ 'ਚ ਪ੍ਰਚੂਨ ਮਹਿੰਗਾਈ 3.93 ਫ਼ੀਸਦੀ ਤੱਕ ਵਧੀ <br/>

ਅਜੀਤ ਡੈਸਕ 13-06-2026
ਨਵੀਂ ਦਿੱਲੀ, 12 ਜੂਨ (ਪੀ.ਟੀ.ਆਈ.): ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਮਈ ਵਿੱਚ ਪ੍ਰਚੂਨ ਮਹਿੰਗਾਈ 3.93 ਫੀਸਦੀ ਤੱਕ ਵਧ ਗਈ, ਜੋ ਪਿਛਲੇ ਮਹੀਨੇ 3.48 ਫੀਸਦੀ ਸੀ¢ ਇਹ ਮੁੱਖ ਤੌਰ 'ਤੇ ਭੋਜਨ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਸੀ¢ਰਾਸ਼ਟਰੀ ਅੰਕੜਾ ਦਫ਼ਤਰ (ਐੱਨ ਐੱਸ ਓ) ਦੇ ਅੰਕੜਿਆਂ ਅਨੁਸਾਰ ਭੋਜਨ ਦੀ ਟੋਕਰੀ ਲਈ ਖਪਤਕਾਰ ਮੁੱਲ ਸੂਚਕ ਅੰਕ (ਸੀ ਪੀ ਆਈ) 'ਤੇ ਆਧਾਰਿਤ ਮਹਿੰਗਾਈ ਮਈ ਵਿੱਚ 4.78 ਫੀਸਦੀ ਰਹੀ, ਜੋ ਅਪ੍ਰੈਲ ਵਿੱਚ 4.2 ਫੀਸਦੀ ਸੀ¢ਕੀਮਤੀ ਧਾਤਾਂ ਤੋਂ ਬਣੇ ਗਹਿਣੇ, ਟਮਾਟਰ, ਅਦਰਕ, ਸÏਗੀ ਅਤੇ ਮੁਨੱਕੇ, ਉਹ ਪੰਜ ਵਸਤੂਆਂ ਸਨ, ਜਿਨ੍ਹਾਂ ਵਿਚ ਸਭ ਤੋਂ ਵੱਧ ਮਹਿੰਗਾਈ ਦੇਖਣ ਨੂੰ ਮਿਲੀ¢ ਇਸ ਦੇ ਉਲਟ ਆਲੂ, ਮਟਰ, ਮੋਟਰ ਕਾਰ ਅਤੇ ਜੀਪ, ਜੀਰਾ, ਮੋਟਰਸਾਈਕਲ ਅਤੇ ਸਕੂਟਰ ਪੰਜ ਅਜਿਹੀਆਂ ਵਸਤਾਂ ਸਨ, ਜਿਨ੍ਹਾਂ ਦੀ ਰਾਸ਼ਟਰੀ ਪੱਧਰ 'ਤੇ ਮਈ 2026 ਵਿੱਚ ਮਹਿੰਗਾਈ ਦਰ ਘੱਟ ਰਹੀ¢ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ), ਜੋ ਆਪਣੀ ਮੁਦਰਾ ਨੀਤੀ ਤਿਆਰ ਕਰਦੇ ਸਮੇਂ ਮੁੱਖ ਤÏਰ 'ਤੇ ਸੀ. ਪੀ. ਆਈ. 'ਤੇ ਵਿਚਾਰ ਕਰਦਾ ਹੈ, ਨੂੰ ਸਰਕਾਰ ਨੇ ਇਹ ਯਕੀਨੀ ਬਣਾਉਣ ਦਾ ਕੰਮ ਸੌਂਪਿਆ ਹੈ ਕਿ ਮੁੱਖ ਮੁਦਰਾਸਫੀਤੀ 4 ਫੀਸਦੀ 'ਤੇ ਰਹੇ, ਜਿਸ ਵਿੱਚ ਦੋਵੇਂ ਪਾਸੇ 2 ਫੀਸਦੀ ਮਾਰਜਿਨ ਹੋਵੇ¢

ਪਿਛਲੀ ਖ਼ਬਰ ਪੈਟਰੋਲ ਪੰਪ ਡੀਲਰਾਂ ਨੇ ਫ਼ੈਸਲੇ ਤੋਂ ਮੰਗੀ ਛੋਟ <br/> ਅਗਲੀ ਖ਼ਬਰ 24 ਰਾਜ ਸਭਾ ਮੈਂਬਰ ਬਿਨਾਂ ਵਿਰੋਧ ਚੁਣੇ ਗਏ ਐੱਨ.ਡੀ.ਏ. ਦੋ-ਤਿਹਾਈ ਬਹੁਮਤ ਨੇੜੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।