ਨਵੀਂ ਦਿੱਲੀ, 29 ਮਾਰਚ (ਪੀ. ਟੀ. ਆਈ.)-ਏਮਜ਼, ਦਿੱਲੀ ਦੇ ਕਾਲਜ ਆਫ਼ ਨਰਸਿੰਗ ਦੀ ਸਾਬਕਾ ਵਿਦਿਆਰਥਣ ਨਿਸ਼ਾ ਮਹਿਤਾ ਨੂੰ ਨਿਪਾਲ ਦੀ ਸਿਹਤ ਮੰਤਰੀ ਨਿਯੁਕਤ ਕੀਤਾ ਗਿਆ ਹੈ | ਏਮਜ਼ ਦਿੱਲੀ ਨੇ ਇੱਕ ਬਿਆਨ ਵਿਚ ਕਿਹਾ ਗਿਆ ਕਿ ਇਹ ਸ਼ਾਨਦਾਰ ਪ੍ਰਾਪਤੀ ਸੰਸਥਾ ਤੇ ਨਰਸਿੰਗ ਭਾਈਚਾਰੇ ਲਈ ਵੱਡੇ ਮਾਣ ਦਾ ਪਲ ਹੈ | ਬਿਆਨ ਵਿਚ ਕਿਹਾ ਗਿਆ ਹੈ ਕਿ ਮਹਿਤਾ ਦੀ ਨਰਸਿੰਗ ਤੋਂ ਇਕ ਮੁੱਖ ਨੀਤੀ-ਨਿਰਮਾਣ ਭੂਮਿਕਾ ਤੱਕ ਦੀ ਯਾਤਰਾ ਨਰਸਿੰਗ ਪੇਸ਼ੇ ਦੇ ਵਿਸਤਿ੍ਤ ਦਾਇਰੇ ਤੇ ਲੀਡਰਸ਼ਿਪ ਸੰਭਾਵਨਾ ਨੂੰ ਦਰਸਾਉਂਦੀ ਹੈ | ਏਮਜ਼ ਵਿਚ ਆਪਣੇ ਸਮੇਂ ਦÏਰਾਨ ਉਸਨੇ ਲਗਾਤਾਰ ਬੇਮਿਸਾਲ ਲੀਡਰਸ਼ਿਪ ਗੁਣਾਂ, ਅਕਾਦਮਿਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਸਰਗਰਮ ਭਾਗੀਦਾਰੀ ਤੇ ਜ਼ਿੰਮੇਵਾਰੀ ਦੀ ਇਕ ਮਜ਼ਬੂਤ ਭਾਵਨਾ ਦਾ ਪ੍ਰਦਰਸ਼ਨ ਕੀਤਾ | ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਉਸਦੀ ਪ੍ਰਾਪਤੀ ਨਰਸਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਹੋਰ ਮਜ਼ਬੂਤ ਕਰਦੀ ਹੈ |