10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਕੇਰਲ 'ਚ ਅਗਲੀ ਸਰਕਾਰ ਸਾਡੀ ਬਣੇਗੀ-ਪ੍ਰਧਾਨ ਮੰਤਰੀ <br/>

ਅਜੀਤ ਡੈਸਕ 30-03-2026

ਕਿਹਾ, ਐਲ.ਡੀ.ਐਫ. ਤੇ ਯੂ.ਡੀ.ਐਫ. ਨੇ ਮਿਲ ਕੇ ਕੇਰਲ ਨੂੰ ਲੁੱਟਿਆ
ਪਲੱਕੜ (ਕੇਰਲ), 29 ਮਾਰਚ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂ.ਡੀ.ਐਫ਼. ਅਤੇ ਐਲ.ਡੀ.ਐਫ਼. ਦੋਵਾਂ 'ਤੇ ਤਿੱਖਾ ਹਮਲਾ ਬੋਲਦਿਆਂ ਉਨ੍ਹਾਂ 'ਤੇ 'ਦਹਾਕਿਆਂ ਦੇ ਭਿ੍ਸ਼ਟਾਚਾਰ ਅਤੇ ਰਾਜਨੀਤਕ ਮੌਕਾਪ੍ਰਸਤੀ' ਦਾ ਦੋਸ਼ ਲਗਾਇਆ | ਕੇਰਲ 'ਚ 9 ਅਪ੍ਰੈਲ ਨੂੰ ਹੋ ਰਹੀਆਂ ਚੋਣਾਂ ਤੋਂ ਪਹਿਲਾਂ ਇਥੇ ਇਕ ਐਨ.ਡੀ.ਏ. ਦੀ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਦਹਾਕਿਆਂ ਤੋਂ ਐਲ. ਡੀ. ਐਫ. ਅਤੇ ਯੂ. ਡੀ. ਐਫ. ਨੇ ਮਿਲ ਕੇ ਕੇਰਲ ਨੂੰ ਲੁੱਟਿਆ ਹੈ | ਕੇਰਲ 'ਚ ਉਨ੍ਹਾਂ ਦੀ ਆਪਸੀ ਦੁਸ਼ਮਣੀ ਅਤੇ ਦੂਜੇ ਰਾਜਾਂ 'ਚ ਉਨ੍ਹਾਂ ਦੀ ਦੋਸਤੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੋਦੀ ਨੇ ਕਿਹਾ ਕਿ ਕਾਂਗਰਸ ਅਤੇ ਖੱਬੇਪੱਖੀ ਇਕ ਦੂਜੇ 'ਤੇ ਝੂਠੇ ਦੋਸ਼ ਲਗਾ ਕੇ ਬੁਰਾ-ਭਲਾ ਕਹਿੰਦੇ ਹਨ... ਤੁਹਾਨੂੰ ਇਨ੍ਹਾਂ ਦੋਵਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ | ਪ੍ਰਧਾਨ ਮੰਤਰੀ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਦੇ ਹੋਏ ਦਾਅਵਾ ਕੀਤਾ ਕਿ ਕੇਰਲ ਬਦਲਾਅ ਦਾ ਸੁਨੇਹਾ ਦੇ ਰਿਹਾ ਹੈ ਕਿਉਂਕਿ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ 'ਚ ਭਾਜਪਾ ਲਈ ਸਮਰਥਨ ਵਧ ਰਿਹਾ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲਾ ਗੱਠਜੋੜ ਕੇਰਲ 'ਚ ਅਗਲੀ ਸਰਕਾਰ ਬਣਾਏਗਾ | ਉਨ੍ਹਾਂ ਕਿਹਾ ਕਿ ਕੇਰਲ ਦੇ ਲੋਕਾਂ ਦੇ ਆਸ਼ੀਰਵਾਦ ਨਾਲ, ਤੁਹਾਡੇ ਸਾਰਿਆਂ ਦੇ ਸਮਰਥਨ ਨਾਲ, ਅਸੀਂ ਇਥੇ ਸਰਕਾਰ ਬਣਾਵਾਂਗੇ | ਮੋਦੀ ਨੇ ਕੇਂਦਰੀ ਫੰਡਾਂ ਦੀ ਦੁਰਵਰਤੋਂ ਦਾ ਵੀ ਦੋਸ਼ ਲਗਾਇਆ ਅਤੇ ਕਿਹਾ ਕਿ ਇਹ ਪੈਸਾ ਤੁਹਾਡਾ ਸੀ, ਪਰ ਉਨ੍ਹਾਂ ਨੇ ਇਸ ਨੂੰ ਲੁੱਟ ਲਿਆ | ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਦੋਵੇਂ ਮੋਰਚੇ ਭਾਜਪਾ ਦੇ ਵਧਦੇ ਪ੍ਰਭਾਵ ਤੋਂ ਡਰਦੇ ਹਨ ਅਤੇ ਕਿਹਾ ਕਿ ਉਨ੍ਹਾਂ ਦੇ ਗ਼ਲਤ ਕੰਮ ਵੀ ਬੇਨਕਾਬ ਹੋਣਗੇ | ਵਿਕਾਸ ਨੂੰ ਮੁੱਖ ਮੁੱਦਾ ਦੱਸਦੇ ਹੋਏ, ਉਨ੍ਹਾਂ ਵਾਅਦਾ ਕੀਤਾ ਕਿ ਐਨ.ਡੀ.ਏ. ਸਰਕਾਰ ਲੁੱਟੇ ਗਏ ਪੈਸੇ ਨੂੰ ਵਾਪਸ ਲਿਆਏਗੀ ਅਤੇ ਕੇਰਲ 'ਚ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰੇਗੀ |

ਪਿਛਲੀ ਖ਼ਬਰ ਏਮਜ਼ ਕਾਲਜ ਦੀ ਸਾਬਕਾ ਵਿਦਿਆਰਥਣ ਨਿਪਾਲ ਦੀ ਸਿਹਤ ਮੰਤਰੀ ਨਿਯੁਕਤ ਅਗਲੀ ਖ਼ਬਰ ਛੱਤੀਸਗੜ੍ਹ 'ਚ 5 ਲੱਖ ਰੁਪਏ ਦਾ ਇਨਾਮੀ ਨਕਸਲੀ ਹਲਾਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।