10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਛੱਤੀਸਗੜ੍ਹ 'ਚ 5 ਲੱਖ ਰੁਪਏ ਦਾ ਇਨਾਮੀ ਨਕਸਲੀ ਹਲਾਕ

ਅਜੀਤ ਡੈਸਕ 30-03-2026

ਸੁਕਮਾ, 29 ਮਾਰਚ (ਪੀ.ਟੀ.ਆਈ.)-ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਐਤਵਾਰ ਨੂੰ ਸੁਰੱਖਿਆ ਕਰਮਚਾਰੀਆਂ ਨਾਲ ਹੋਏ ਮੁਕਾਬਲੇ 'ਚ 5 ਲੱਖ ਰੁਪਏ ਦਾ ਇਨਾਮੀ ਨਕਸਲੀ ਮਾਰਿਆ ਗਿਆ | ਕੇਂਦਰ ਵਲੋਂ ਦੇਸ਼ 'ਚੋਂ ਖੱਬੇ ਪੱਖੀ ਅੱਤਵਾਦ ਨੂੰ ਖਤਮ ਕਰਨ ਲਈ ਨਿਰਧਾਰਤ 31 ਮਾਰਚ ਦੀ ਸਮਾਂ ਸੀਮਾ ਤੋਂ ਦੋ ਦਿਨ ਪਹਿਲਾਂ ਇਹ ਨਕਸਲੀ ਮਾਰਿਆ ਗਿਆ | ਸੁਕਮਾ ਦੇ ਐਸ. ਪੀ. ਕਿਰਨ ਚਵਾਨ ਨੇ ਕਿਹਾ ਕਿ ਪੋਲਮਪੱਲੀ ਥਾਣਾ ਖੇਤਰ ਅਧੀਨ ਜੰਗਲੀ ਪਹਾੜੀ 'ਤੇ ਇਹ ਮੁਕਾਬਲਾ ਹੋਇਆ, ਜਿਥੇ ਸੂਬਾ ਪੁਲਿਸ ਦੀ ਇਕ ਇਕਾਈ ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.) ਦੀ ਇੱਕ ਟੀਮ ਇਲਾਕੇ ਵਿੱਚ ਮਾਓਵਾਦੀਆਂ ਦੀ ਮÏਜੂਦਗੀ ਬਾਰੇ ਜਾਣਕਾਰੀ ਦੇ ਆਧਾਰ 'ਤੇ ਨਕਸਲ ਵਿਰੋਧੀ ਕਾਰਵਾਈ 'ਤੇ ਸੀ | ਉਨ੍ਹਾਂ ਕਿਹਾ ਕਿ ਗੋਲੀਬਾਰੀ ਬੰਦ ਹੋਣ ਤੋਂ ਬਾਅਦ, ਇਕ ਨਕਸਲੀ ਦੀ ਲਾਸ਼, ਇਕ ਹਥਿਆਰ ਸਮੇਤ, ਮÏਕੇ ਤੋਂ ਬਰਾਮਦ ਕੀਤੀ ਗਈ | ਅਧਿਕਾਰੀ ਨੇ ਕਿਹਾ ਕਿ ਮਿ੍ਤਕ ਕੈਡਰ, ਮੁਚਾਕੀ ਕੈਲਾਸ਼, ਮਾਓਵਾਦੀਆਂ ਦੀ ਪਲਟੂਨ ਨੰਬਰ 31 ਦਾ ਸੈਕਸ਼ਨ ਕਮਾਂਡਰ ਸੀ ਅਤੇ ਉਸ 'ਤੇ 5 ਲੱਖ ਰੁਪਏ ਦਾ ਇਨਾਮ ਸੀ | ਉਨ੍ਹਾਂ ਕਿਹਾ ਕਿ ਕੈਲਾਸ਼ ਨਾਗਰਿਕਾਂ ਦੀ ਹੱਤਿਆ, ਆਈ.ਈ.ਡੀ. ਲਗਾਉਣ ਅਤੇ ਪੁਲਿਸ 'ਤੇ ਹਮਲਿਆਂ ਦੀਆਂ ਘਟਨਾਵਾਂ 'ਚ ਸ਼ਾਮਿਲ ਸੀ |

ਪਿਛਲੀ ਖ਼ਬਰ ਕੇਰਲ 'ਚ ਅਗਲੀ ਸਰਕਾਰ ਸਾਡੀ ਬਣੇਗੀ-ਪ੍ਰਧਾਨ ਮੰਤਰੀ <br/> ਅਗਲੀ ਖ਼ਬਰ ਕੁਪਵਾੜਾ 'ਚ ਅਚਾਨਕ ਗੋਲੀਬਾਰੀ ਦੀ ਘਟਨਾ 'ਚ 3 ਸੈਨਿਕ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।