24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਜੇਕਰ ਘਰ ਨੇੜੇ ਹੈ ਪੀ.ਐਨ.ਜੀ. ਦੀ ਸਹੂਲਤ ਤਾਂ ਬੰਦ ਹੋਵੇਗੀ ਐਲ.ਪੀ.ਜੀ. ਦੀ ਸਪਲਾਈ <br/>

ਅਜੀਤ ਡੈਸਕ 26-03-2026
ਰਸੋਈ ਗੈਸ ਨੂੰ ਲੈ ਕੇ ਕੇਂਦਰ ਵਲੋਂ ਵੱਡਾ ਫ਼ੈਸਲਾ
ਨਵੀਂ ਦਿੱਲੀ, 25 ਮਾਰਚ (ਜਗਤਾਰ ਸਿੰਘ)-ਕੇਂਦਰ ਸਰਕਾਰ ਨੇ ਰਸੋਈ ਗੈਸ ਨੂੰ ਲੈ ਕੇ ਵੱਡਾ ਫ਼ੈਸਲਾ ਕੀਤਾ ਹੈ | ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਇਕ ਨਵਾਂ ਨਿਰਦੇਸ਼ ਜਾਰੀ ਕੀਤਾ ਹੈ | ਨਿਰਦੇਸ਼ ਮੁਤਾਬਿਕ ਜਿਹੜੇ ਇਲਾਕਿਆਂ 'ਚ ਪਾਈਪਡ ਕੁਦਰਤੀ ਗੈਸ ਯਾਨੀ ਪੀ.ਐਨ.ਜੀ. ਦੀ ਸਹੂਲਤ ਉਪਲਬਧ ਹੈ, ਉਥੇ ਜੇਕਰ ਲੋਕ ਐੱਲ.ਪੀ.ਜੀ. ਸਿਲੰਡਰ ਤੋਂ ਪੀ.ਐਨ.ਜੀ. 'ਤੇ ਤਬਦੀਲ ਨਹੀਂ ਕਰਦੇ ਤਾਂ ਉਨ੍ਹਾਂ ਦੀ ਐਲ.ਪੀ.ਜੀ. ਸਪਲਾਈ ਬੰਦ ਕੀਤੀ ਜਾ ਸਕਦੀ ਹੈ | ਸਰਕਾਰ ਮੁਤਾਬਿਕ ਇਹ ਕਦਮ ਦੇਸ਼ 'ਚ ਗੈਸ ਨੈੱਟਵਰਕ ਨੂੰ ਤੇਜ਼ੀ ਨਾਲ ਵਧਾਉਣ ਅਤੇ ਇਕ ਹੀ ਬਾਲਣ 'ਤੇ ਨਿਰਭਰਤਾ ਘੱਟ ਕਰਨ ਲਈ ਚੁੱਕਿਆ ਗਿਆ ਹੈ | ਦਰਅਸਲ ਮੱਧ ਪੂਰਬ 'ਚ ਚੱਲ ਰਹੀ ਜੰਗ ਕਾਰਨ ਐੱਲ.ਪੀ.ਜੀ. ਸਪਲਾਈ 'ਤੇ ਅਸਰ ਪਿਆ ਹੈ | ਜਿਸ ਨਾਲ ਦੇਸ਼ 'ਚ ਇਸ ਦੀ ਕਮੀ ਵੇਖਣ ਨੂੰ ਮਿਲ ਰਹੀ ਹੈ | ਅਜਿਹੇ 'ਚ ਸਰਕਾਰ ਹੁਣ ਲੋਕਾਂ ਨੂੰ ਪੀ.ਐਨ.ਜੀ. ਅਪਣਾਉਣ ਲਈ ਆਖ ਰਹੀ ਹੈ, ਜੋ ਪਾਈਪ ਰਾਹੀਂ ਸਿੱਧੇ ਘਰ ਤੱਕ ਲਗਾਤਾਰ ਮਿਲਦੀ ਹੈ ਤੇ ਸਿਲੰਡਰ ਬੁੱਕ ਕਰਨ ਦਾ ਝੰਜਟ ਵੀ ਮੁੱਕ ਜਾਂਦਾ ਹੈ | ਪੈਟਰੋਲੀਅਮ ਮੰਤਰਾਲੇ ਦੇ ਨਵੇਂ ਨਿਯਮ ਮੁਤਾਬਿਕ ਜੇਕਰ ਕਿਸੀ ਘਰ 'ਚ ਪੀ.ਐਨ.ਜੀ. ਉਪਲਬਧ ਹੋਣ ਦੇ ਬਾਵਜੂਦ ਤਿੰਨ ਮਹੀਨੇ ਅੰਦਰ ਕੁਨੈਕਸ਼ਨ ਨਹੀਂ ਲਿਆ ਜਾਂਦਾ ਤਾਂ ਉਸ ਦੀ ਐੱਲ.ਪੀ.ਜੀ. ਸਪਲਾਈ ਬੰਦ ਕਰ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਕੀ ਸੀ ਮਾਮਲਾ? ਅਗਲੀ ਖ਼ਬਰ ਅਮਰੀਕਾ ਨਾਲ ਕੋਈ ਸ਼ਾਂਤੀ ਗੱਲਬਾਤ ਨਹੀਂ ਚੱਲ ਰਹੀ-ਈਰਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।