ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖ਼ਿਲਾਫ਼ ਜਬਰ ਜਨਾਹ ਦਾ ਕੇਸ ਦਰਜ ਕਰਵਾਉਣ ਵਾਲੀ ਪੀੜਤਾਂ ਨੇ ਪਟਿਆਲਾ ਦੇ ਥਾਣਾ ਸਿਵਲ ਲਾਈਨ 'ਚ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਸੀ ਕਿ 2013-14 ਦੌਰਾਨ ਸੋਸ਼ਲ ਮੀਡੀਆ ਰਾਹੀਂ ਹਰਮੀਤ ਸਿੰਘ ਪਠਾਣਮਾਜਰਾ ਨਾਲ ਜਾਣ-ਪਛਾਣ ਹੋਈ ਸੀ | ਉਸ ਤੋਂ ਬਾਅਦ ਉਨ੍ਹਾਂ ਦਾ ਰਿਸ਼ਤਾ ਬਣ ਗਿਆ | 2019 ਤੱਕ ਉਸ ਨਾਲ ਮੇਰਾ ਰਿਸ਼ਤਾ ਭਰੋਸੇਯੋਗ ਹੋ ਗਿਆ ਅਤੇ ਉਨ੍ਹਾਂ ਨੇ ਮੈਨੂੰ ਯਕੀਨ ਦਿਵਾਇਆ ਕਿ ਉਹ ਤਲਾਕਸ਼ੁਦਾ ਹਨ ਅਤੇ ਉਹ ਉਸ ਨਾਲ ਹੀ ਵਿਆਹ ਕਰਵਾਉਣਗੇ ਪਰ ਬਾਅਦ ਵਿਚ ਉਹ ਮੇਰਾ ਸਰੀਰਕ ਸ਼ੋਸ਼ਣ ਕਰਦੇ ਰਹੇ ਅਤੇ ਉਸ ਨੇ ਜ਼ਿਲ੍ਹਾ ਲੁਧਿਆਣਾ ਦੇ ਜਗਰਾਉਂ 'ਚ ਮੇਰੇ ਨਾਲ ਅਨੰਦ ਕਾਰਜ ਵੀ ਕਰਵਾਏ | ਉਪਰੰਤ 2022 'ਚ ਪਠਾਣਮਾਜਰਾ ਦੇ ਵਿਧਾਇਕ ਬਣਨ ਤੋਂ ਬਾਅਦ ਜਦੋਂ ਉਸ ਨੇ ਹਲਫ਼ੀਆ ਬਿਆਨ ਪੜ੍ਹੇ ਤਾਂ ਉਹ ਹੈਰਾਨ ਰਹਿ ਗਈ, ਕਿਉਂਕਿ ਹਰਮੀਤ ਸਿੰਘ ਪਠਾਣਮਾਜਰਾ ਨੇ ਆਪਣੇ ਆਪ ਨੂੰ ਸ਼ਾਦੀਸ਼ੁਦਾ ਦੱਸਿਆ ਅਤੇ ਆਪਣੀ ਪਹਿਲੀ ਪਤਨੀ ਨੂੰ ਕਾਨੂੰਨੀ ਪਤਨੀ ਲਿਖਿਆ ਸੀ | ਇਸ ਬਾਰੇ ਪਤਾ ਲੱਗਣ ਤੋਂ ਬਾਅਦ ਪੀੜਤਾਂ ਵਲੋਂ ਕਈ ਸ਼ਿਕਾਇਤਾਂ ਕੀਤੀਆਂ, ਪਰੰਤੂ ਵਿਧਾਇਕ ਹੋਣ ਕਾਰਨ ਉਸ ਦੀ ਕਿਸੇ ਨੇ ਨਾ ਸੁਣੀ |
ਕੀ ਸੀ ਮਾਮਲਾ?
ਅਜੀਤ ਡੈਸਕ
26-03-2026