24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

'ਆਪ' ਗੁਜਰਾਤ ਨੂੰ ਬਦਲ ਸਕਦੀ ਹੈ, ਭਾਜਪਾ ਨਹੀਂ-ਕੇਜਰੀਵਾਲ

ਅਜੀਤ ਡੈਸਕ 26-03-2026
ਅਮਰੇਲੀ (ਗੁਜਰਾਤ), 25 ਮਾਰਚ (ਪੀ. ਟੀ. ਆਈ.)-ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੀ ਸੱਤਾਧਾਰੀ ਭਾਜਪਾ 'ਤੇ ਭਿ੍ਸ਼ਟਾਚਾਰ 'ਚ ਸ਼ਾਮਿਲ ਹੋਣ ਦਾ ਦੋਸ਼ ਲਗਾਉਂਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਇਕ ਪਾਰਟੀ ਜਾਂ ਨੇਤਾ ਨੂੰ ਨਹੀਂ ਸਗੋਂ ਆਪਣੇ ਲਈ ਵੋਟ ਪਾਉਣ ਅਤੇ ਗੁਜਰਾਤ 'ਚ ਆਪਣੀ ਸਰਕਾਰ ਬਣਾਉਣ | ਕੇਜਰੀਵਾਲ ਨੇ 'ਵਿਜੇ ਵਿਸ਼ਵਾਸ ਸਭਾ' ਰੈਲੀ ਨੂੰ ਸੰਬੋਧਨ ਕਰਦੇ ਹੋਏ ਦੋਸ਼ ਲਗਾਇਆ ਕਿ ਭਾਜਪਾ ਨੇ ਪਿਛਲੇ ਤਿੰਨ ਦਹਾਕਿਆਂ ਦੌਰਾਨ ਆਪਣੇ ਵਫ਼ਾਦਾਰ ਵੋਟਰਾਂ ਨੂੰ ਅਪਮਾਨ ਹੀ ਦਿੱਤਾ ਹੈ ਅਤੇ ਵਾਅਦਾ ਕੀਤਾ ਕਿ 'ਆਪ' ਗੁਜਰਾਤ ਨੂੰ ਬਦਲ ਦੇਵੇਗੀ, ਜਿਵੇਂ ਕਿ ਇਹ ਪੰਜਾਬ ਵਿਚ ਕਰ ਰਹੀ ਹੈ, ਜੇਕਰ ਸੂਬੇ 'ਚ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਜਾਵੇ | 'ਆਪ' ਕਨਵੀਨਰ ਨੇ ਜ਼ਿਲ੍ਹਾ ਅਮਰੇਲੀ 'ਚ ਇਕ ਸਮਾਗਮ ਦੌਰਾਨ ਕਿਹਾ ਕਿ 30 ਸਾਲਾਂ ਤੋਂ ਤੁਸੀਂ ਪਾਰਟੀਆਂ ਅਤੇ ਸਿਆਸਤਦਾਨਾਂ ਲਈ ਆਪਣੀਆਂ ਵੋਟਾਂ ਪਾ ਰਹੇ ਹੋ, ਫਿਰ ਵੀ ਇਨ੍ਹਾਂ ਨੇਤਾਵਾਂ ਨੇ ਤੁਹਾਡੇ ਲਈ ਬਿਲਕੁਲ ਕੁਝ ਨਹੀਂ ਕੀਤਾ | ਉਹ ਕਿਸੇ ਹੋਰ ਪ੍ਰਤੀ ਵਫ਼ਾਦਾਰ ਨਹੀਂ ਹਨ, ਸਿਰਫ਼ ਆਪਣੇ ਆਪ ਪ੍ਰਤੀ ਹਨ | ਜ਼ਿਕਰਯੋਗ ਹੈ ਕਿ ਗੁਜਰਾਤ 'ਚ ਵਿਧਾਨ ਸਭਾ ਚੋਣਾਂ ਅਗਲੇ ਸਾਲ ਹੋਣੀਆਂ ਹਨ | 182 ਮੈਂਬਰੀ ਸਦਨ 'ਚ ਭਾਜਪਾ ਕੋਲ 160 ਤੋਂ ਵੱਧ ਵਿਧਾਇਕ ਹਨ, ਜਦੋਂਕਿ 'ਆਪ' ਕੋਲ ਚਾਰ ਵਿਧਾਇਕ ਹਨ |

ਪਿਛਲੀ ਖ਼ਬਰ ਈਰਾਨ ਦਾ 'ਵਿਚੋਲੇ' ਪਾਕਿ ਨੂੰ ਵੱਡਾ ਝਟਕਾ ਅਗਲੀ ਖ਼ਬਰ ਬਰਤਾਨੀਆ ਅਦਾਲਤ ਵਲੋਂ ਨੀਰਵ ਮੋਦੀ ਦੀ ਭਾਰਤ ਹਵਾਲਗੀ ਵਿਰੁੱਧ ਕੇਸ ਮੁੜ ਖੋਲ੍ਹਣ ਦੀ ਪਟੀਸ਼ਨ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।