24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਬਰਤਾਨੀਆ ਅਦਾਲਤ ਵਲੋਂ ਨੀਰਵ ਮੋਦੀ ਦੀ ਭਾਰਤ ਹਵਾਲਗੀ ਵਿਰੁੱਧ ਕੇਸ ਮੁੜ ਖੋਲ੍ਹਣ ਦੀ ਪਟੀਸ਼ਨ ਰੱਦ

ਅਜੀਤ ਡੈਸਕ 26-03-2026
ਨਵੀਂ ਦਿੱਲੀ, 25 ਮਾਰਚ (ਪੀ.ਟੀ.ਆਈ.)-ਲੰਡਨ ਹਾਈ ਕੋਰਟ ਨੇ ਅੱਜ ਭਗÏੜੇ ਕਾਰੋਬਾਰੀ ਨੀਰਵ ਮੋਦੀ ਦੀ ਭਾਰਤ ਹਵਾਲਗੀ ਵਿਰੁੱਧ ਕੇਸ ਦੁਬਾਰਾ ਖੋਲ੍ਹਣ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ | ਨੀਰਵ ਮੋਦੀ 13,000 ਕਰੋੜ ਦੇ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਘੁਟਾਲੇ ਦੇ ਸੰਬੰਧ ਵਿਚ ਭਾਰਤ ਵਿਚ ਲੋੜੀਂਦਾ ਹੈ | ਨੀਰਵ ਮੋਦੀ ਨੇ ਹਾਈ ਕੋਰਟ ਦੇ ਕਿੰਗਜ਼ ਬੈਂਚ ਡਿਵੀਜ਼ਨ ਵਿਚ ਪਟੀਸ਼ਨ ਦਾਇਰ ਕੀਤੀ ਸੀ | ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਦੇ ਇਕ ਵਕੀਲ ਨੇ, ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਇਕ ਟੀਮ ਦੀ ਸਹਾਇਤਾ ਨਾਲ, ਉਸਦੀ ਪਟੀਸ਼ਨ ਦੇ ਵਿਰੁੱਧ ਮਜ਼ਬੂਤ ਦਲੀਲਾਂ ਪੇਸ਼ ਕੀਤੀਆਂ | ਜਾਂਚ ਅਧਿਕਾਰੀਆਂ ਸਮੇਤ ਸੀ.ਬੀ.ਆਈ. ਦੀ ਇਕ ਟੀਮ ਸੁਣਵਾਈ ਲਈ ਲੰਡਨ ਗਈ ਸੀ |

ਪਿਛਲੀ ਖ਼ਬਰ 'ਆਪ' ਗੁਜਰਾਤ ਨੂੰ ਬਦਲ ਸਕਦੀ ਹੈ, ਭਾਜਪਾ ਨਹੀਂ-ਕੇਜਰੀਵਾਲ ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਦਾ 4 ਸਾਲਾਂ ਦਾ ਰਿਪੋਰਟ ਕਾਰਡ ਹਰ ਪਿੰਡ, ਗਲੀ ਤੇ ਘਰ-ਘਰ ਲੈ ਕੇ ਜਾਵੇਗੀ 'ਆਪ'-ਅਮਨ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।