ਨਵੀਂ ਦਿੱਲੀ, 25 ਮਾਰਚ (ਉਪਮਾ ਡਾਗਾ ਪਾਰਥ)- ਰਾਜਧਾਨੀ ਦਿੱਲੀ 'ਚ ਦਹਾਕਿਆਂ ਪੁਰਾਣੇ ਮੁੱਖ ਦਫ਼ਤਰ 24 ਅਕਬਰ ਰੋਡ ਨੂੰ ਖ਼ਾਲੀ ਕਰਨ ਦਾ ਨੋਟਿਸ ਮਿਲਿਆ ਹੈ | ਹਲਕਿਆਂ ਮੁਤਾਬਿਕ ਐਸਟੇਟ ਵਿਭਾਗ ਨੇ ਪਾਰਟੀ ਨੂੰ 28 ਮਾਰਚ ਤੱਕ ਦਫ਼ਤਰ ਖ਼ਾਲੀ ਕਰਨ ਨੂੰ ਕਿਹਾ ਹੈ | ਪਾਰਟੀ ਨੂੰ ਆਪਣੇ ਮੁੱਖ ਦਫ਼ਤਰ ਤੋਂ ਇਲਾਵਾ 5 ਰਾਏਸਿਨਾ ਰੋਡ ਸਥਿਤ ਯੂਥ ਕਾਂਗਰਸ ਦੇ ਦਫ਼ਤਰ ਨੂੰ ਵੀ ਖ਼ਾਲੀ ਕਰਨ ਦਾ ਬੇਦਖ਼ਲੀ ਨੋਟਿਸ ਮਿਲਿਆ ਹੈ | ਦੋਹਾਂ ਦਫ਼ਤਰਾਂ ਨੂੰ ਖ਼ਾਲੀ ਕਰਨ ਦੀ ਆਖਰੀ ਤਰੀਕ 28 ਮਾਰਚ ਹੈ | ਹਲਕਿਆਂ ਮੁਤਾਬਿਕ ਇਹ ਨੋਟਿਸ ਕੁਝ ਦਿਨ ਪਹਿਲਾਂ ਕਾਂਗਰਸ ਨੂੰ ਮਿਲੇ ਸਨ | ਕਾਂਗਰਸ ਹੁਣ ਆਪਣੇ ਸਾਹਮਣੇ ਮੌਜੂਦ ਕਾਨੂੰਨੀ ਬਦਲ ਲੱਭ ਰਹੀ ਹੈ | ਕਾਂਗਰਸ ਇਨ੍ਹਾਂ ਦਫ਼ਤਰਾਂ ਨੂੰ ਖ਼ਾਲੀ ਕਰਵਾਉਣ ਦੇ ਨੋਟਿਸ 'ਤੇ ਸਰਕਾਰ ਤੋਂ ਕੁਝ ਸਮੇਂ ਦੀ ਮੋਹਲਤ ਲੱਭ ਰਹੀ ਹੈ, ਜਿਸ 'ਚ ਕਿਸੇ ਸੀਨੀਅਰ ਨੇਤਾ ਨੂੰ ਰਾਜ ਸਭਾ ਦੇ ਰਾਹੀਂ ਸਦਨ 'ਚ ਲਿਆ ਕੇ ਇਸ ਬੰਗਲੇ ਨੂੰ ਉਸ ਦੇ ਨਾਂਅ ਕਰਵਾਉਣ ਦੀ ਹੱਕਦਾਰ ਬਣ ਸਕੇ ਤਾਂ ਇਨ੍ਹਾਂ ਨੂੰ ਫ਼ਿਲਹਾਲ ਖ਼ਾਲੀ ਕਰਨ ਤੋਂ ਬਚਿਆ ਜਾ ਸਕਦਾ ਹੈ |