ਨਵੀਂ ਦਿੱਲੀ, 22 ਜਨਵਰੀ (ਜਗਤਾਰ ਸਿੰਘ)-ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਵਿਚ ਸਥਿਤ ਇਤਿਹਾਸਕ 'ਭੋਜਸ਼ਾਲਾ' ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਬਾਰੇ ਇੱਕ ਨਵੀਂ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਅਹਿਮ ਫ਼ੈਸਲਾ ਸੁਣਾਇਆ ਹੈ¢ ਸਰਬਉੱਚ ਅਦਾਲਤ ਨੇ ਬਸੰਤ ਪੰਚਮੀ ਮੌਕੇ ਭੋਜਸ਼ਾਲਾ ਵਿਚ ਸਰਸਵਤੀ ਪੂਜਾ ਅਤੇ ਨਮਾਜ਼ ਪੜ੍ਹਨ ਲਈ ਦੋਵਾਂ ਧਿਰਾਂ ਨੂੰ ਇੱਕ ਸਥਾਨ ਸਾਂਝਾ ਕਰਨ ਦੀ ਮਨਜ਼ੂਰੀ ਦਿੱਤੀ ਹੈ¢ ਅਦਾਲਤ ਨੇ ਮੁਸਲਿਮ ਭਾਈਚਾਰੇ ਨੂੰ ਦੁਪਹਿਰ 1 ਤੋਂ 3 ਵਜੇ ਤਕ ਜੁੰਮਾ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦਿੱਤੀ ਹੈ ਤੇ ਨਾਲ ਹੀ ਪ੍ਰਸ਼ਾਸਨ ਨੂੰ ਕੰਪਲੈਕਸ ਵਿਚ ਬੈਰੀਕੇਡਿੰਗ ਕਰਨ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਨੂੰ ਬਣਾਈ ਰੱਖਣ ਦਾ ਵੀ ਨਿਰਦੇਸ਼ ਦਿੱਤਾ ਹੈ¢ ਦਰਅਸਲ, ਧਾਰ ਦੀ ਭੋਜਸ਼ਾਲਾ ਵਿਚ ਦੇਵੀ ਵਾਗਦੇਵੀ ਦੀ ਮੂਰਤੀ ਹੈ¢ ਇਹ ਪੁਰਾਤਤਵ ਵਿਭਾਗ ਦੇ ਅਧੀਨ ਹੈ¢ ਹਿੰਦੂ ਅਤੇ ਮੁਸਲਿਮ ਦੋਵਾਂ ਭਾਈਚਾਰਿਆਂ ਦਾ ਆਪਣਾ ਆਪਣਾ ਦਾਅਵਾ ਹੈ¢ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ, ਹਿੰਦੂਆਂ ਨੂੰ ਹਰ ਮੰਗਲਵਾਰ ਪੂਜਾ ਕਰਨ ਦੀ ਇਜਾਜ਼ਤ ਹੈ, ਜਦੋਂ ਕਿ ਮੁਸਲਮਾਨਾਂ ਨੂੰ ਸ਼ੁੱਕਰਵਾਰ ਨੂੰ ਨਮਾਜ਼ ਅਦਾ ਕਰਨ ਦੀ ਇਜਾਜ਼ਤ ਹੈ¢ ਇਸ ਵਾਰ, ਬਸੰਤ ਪੰਚਮੀ ਸ਼ੁੱਕਰਵਾਰ ਨੂੰ ਪੈਂਦੀ ਹੈ, ਇਸ ਲਈ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ¢ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਕੰਪਲੈਕਸ ਅੰਦਰ ਵੱਖਰੇ ਪੂਜਾ ਪ੍ਰਬੰਧ ਕੀਤੇ ਜਾਣਗੇ | ਲੋਕਾਂ ਨੂੰ ਪਾਸ ਜਾਰੀ ਕਰਨ, ਵੱਖਰੇ ਪ੍ਰਵੇਸ਼ ਤੇ ਨਿਕਾਸ ਰਸਤੇ ਵੀ ਬਣਾਏ ਜਾਣੇ ਚਾਹੀਦੇ ਹਨ¢