11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਨਾਂਦੇੜ ਵਿਚ ਵਿਰੋਧ ਪ੍ਰਦਰਸ਼ਨਾਂ 'ਤੇ ਪਾਬੰਦੀ

ਅਜੀਤ ਡੈਸਕ 23-01-2026
ਨਾਂਦੇੜ, 22 ਜਨਵਰੀ (ਪੀ.ਟੀ.ਆਈ.)-ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਤੇ ਗਣਤੰਤਰ ਦਿਵਸ ਤੋਂ ਪਹਿਲਾਂ, ਪ੍ਰਸ਼ਾਸਨ ਨੇ ਮਹਾਰਾਸ਼ਟਰ ਦੇ ਨਾਂਦੇੜ ਜਿਲ੍ਹੇ ਵਿਚ ਹਰ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ 'ਤੇ ਅਸਥਾਈ ਪਾਬੰਦੀ ਲਗਾਈ ਹੈ | ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਇਹ ਹੁਕਮ ਮੁੱਖ ਸੜਕਾਂ ਅਤੇ ਡਾ. ਬੀ. ਆਰ. ਅੰਬੇਡਕਰ, ਛੱਤਰਪਤੀ ਸ਼ਿਵਾਜੀ ਮਹਾਰਾਜ ਅਤੇ ਮਹਾਤਮਾ ਗਾਂਧੀ ਦੀਆਂ ਮੂਰਤੀਆਂ ਅਤੇ ਸ਼ਹਿਰ ਦੇ ਸਰਕਾਰੀ ਦਫਤਰਾਂ ਦੇ ਆਲੇ ਦੁਆਲੇ ਦੇ ਖੇਤਰਾਂ 'ਤੇ ਭੁੱਖ ਹੜਤਾਲਾਂ, ਆਤਮ-ਦਾਹ ਦੀ ਕੋਸ਼ਿਸ਼, ਧਰਨੇ, ਮਾਰਚ, ਰੈਲੀਆਂ, ਰਸਤਾ ਰੋਕੋ 'ਤੇ ਪਾਬੰਦੀ ਲਗਾਉਂਦਾ ਹੈ | ਇੱਕ ਅਧਿਕਾਰਤ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਇਹ ਪਾਬੰਦੀਆਂ 22 ਜਨਵਰੀ ਨੂੰ ਸਵੇਰੇ 10 ਵਜੇ ਤੋਂ 27 ਜਨਵਰੀ ਦੀ ਅੱਧੀ ਰਾਤ ਤੱਕ ਲਾਗੂ ਰਹਿਣਗੀਆਂ | ਜ਼ਿਲ੍ਹਾ ਕੁਲੈਕਟਰ ਰਾਹੁਲ ਕਰਦੀਲੇ ਨੇ ਧਾਰਾ 163 ਦੇ ਤਹਿਤ ਇਹ ਹੁਕਮ ਜਾਰੀ ਕੀਤਾ ਹੈ |

ਪਿਛਲੀ ਖ਼ਬਰ ਧਾਰ ਭੋਜਸ਼ਾਲਾ ਸੰਬੰਧੀ ਵਿਵਾਦ ਦਾ ਮਾਮਲਾ<br> ਸੁਪਰੀਮ ਕੋਰਟ ਨੇ ਬਸੰਤ ਪੰਚਮੀ ਮੌਕੇ ਪੂਜਾ ਤੇ ਨਮਾਜ਼ ਲਈ ਸਮਾਂ ਕੀਤਾ ਤ... ਅਗਲੀ ਖ਼ਬਰ ਸੋਨਾ ਤੇ ਚਾਂਦੀ ਦੀ ਕੀਮਤ ਰਿਕਾਰਡ ਉਚਾਈ ਤੋਂ ਹੇਠਾਂ ਆਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।