11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਡੋਡਾ 'ਚ ਫ਼ੌਜ ਦੀ ਗੱਡੀ ਖੱਡ 'ਚ ਡਿਗੀ 10 ਜਵਾਨਾਂ ਦੀ ਮੌਤ, 11 ਜ਼ਖ਼ਮੀ

ਅਜੀਤ ਡੈਸਕ 23-01-2026

ਭੱਦਰਵਾਹ/ਜੰਮੂ, 22 ਜਨਵਰੀ (ਏਜੰਸੀ)-ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਫ਼ੌਜ ਦਾ ਵਾਹਨ ਡੂੰਘੀ ਖੱਡ ਵਿਚ ਡਿਗਣ ਨਾਲ 10 ਜਵਾਨਾਂ ਦੀ ਮÏਤ ਹੋ ਗਈ, ਜਦੋਂਕਿ 11 ਹੋਰ ਜ਼ਖਮੀ ਹੋ ਗਏ | ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਭੱਦਰਵਾਹ-ਚੰਬਾ ਅੰਤਰਰਾਜੀ ਰੋਡ 'ਤੇ 9000 ਫੁੱਟ ਉੱਚੀ ਖੰਨੀ ਟੌਪ 'ਤੇ ਵਾਪਰਿਆ | ਉਨ੍ਹਾਂ ਨੇ ਦੱਸਿਆ ਕਿ ਬੁਲਟ-ਪਰੂਫ ਫ਼ੌਜੀ ਵਾਹਨ ਇਕ ਉੱਚੀ ਚÏਕੀ ਵੱਲ ਜਾ ਰਿਹਾ ਸੀ ਤਾਂ ਚਾਲਕ ਵਾਹਨ ਤੋਂ ਆਪਣਾ ਸੰਤੁਲਨ ਗੁਆ ਬੈਠਾ ਤੇ ਗੱਡੀ 200 ਫੁੱਟ ਡੂੰਘੀ ਖੱਡ 'ਚ ਡਿੱਗ ਗਈ | ਹਾਦਸੇ ਤੋਂ ਬਾਅਦ ਫ਼ੌਜ ਤੇ ਪੁਲਿਸ ਵਲੋਂ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਗਿਆ | ਇਸ ਦੌਰਾਨ ਚਾਰ ਜਵਾਨ ਮਿ੍ਤਕ ਪਾਏ ਗਏ ਅਤੇ ਬਾਕੀ ਜਵਾਨਾਂ ਨੂੰ ਜ਼ਖਮੀ ਹਾਲਤ 'ਚ ਪਾਇਆ ਗਿਆ, ਜਿਨ੍ਹਾਂ ਵਿਚੋਂ ਛੇ ਹੋਰਾਂ ਦੀ ਜ਼ਖਮਾਂ ਦੀ ਤਾਬ ਨਾ ਝਲਦਿਆਂ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਇਕ ਜ਼ਖਮੀ ਜਵਾਨ ਭੱਦਰਵਾਹ ਹਸਪਤਾਲ 'ਚ ਜ਼ੇਰੇ ਇਲਾਜ ਹੈ, ਜਦੋਂ ਕਿ 10 ਜਵਾਨਾਂ ਨੂੰ ਵਿਸ਼ੇਸ਼ ਇਲਾਜ ਲਈ ਊਧਮਪੁਰ ਫ਼ੌਜੀ ਹਸਪਤਾਲ ਭੇਜ ਦਿੱਤਾ ਗਿਆ ਹੈ | ਭੱਦਰਵਾਹ ਦੇ ਏ.ਡੀ.ਸੀ. ਸੁਮਿਤ ਕੁਮਾਰ ਭੁਟਿਆਲ ਨੇ ਦੱਸਿਆ ਕਿ ਇਸ ਮੰਦਭਾਗੇ ਹਾਦਸੇ 'ਚ ਅਸੀਂ 10 ਜਵਾਨਾਂ ਨੂੰ ਗੁਆ ਦਿੱਤਾ ਜਦੋਂ ਕਿ 11 ਹੋਰ ਜ਼ਖਮੀ ਹੋਏ ਹਨ | ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟਾਉਂਦਿਆਂ ਜਾਨਾਂ ਗੁਆ ਚੁੱਕੇ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਤੇ ਜ਼ਖਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ | ਉਪ ਰਾਜਪਾਲ ਮਨੋਜ ਸਿਨਹਾ ਨੇ 'ਐਕਸ' 'ਤੇ ਕਿਹਾ ਕਿ ਸਾਡੇ ਬਹਾਦਰ 10 ਜਵਾਨਾਂ ਦੀ ਜਾਨ ਜਾਣ 'ਤੇ ਬਹੁਤ ਦੁਖ ਹੋਇਆ ਹੈ | ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਆਪਣੇ ਬਹਾਦਰ ਜਵਾਨਾਂ ਦੀ ਬਿਹਤਰੀਨ ਸੇਵਾ ਤੇ ਸਰਬੋਤਮ ਬਲਿਦਾਨ ਨੂੰ ਹਮੇਸ਼ਾ ਯਾਦ ਰੱਖਾਂਗੇ |
ਬਹਾਦਰ ਜਵਾਨਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ-ਪ੍ਰਧਾਨ ਮੰਤਰੀ

ਨਵੀਂ ਦਿੱਲੀ, (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਐਕਸ' 'ਤੇ ਪਾਈ ਪੋਸਟ 'ਚ ਕਿਹਾ ਕਿ ਡੋਡਾ 'ਚ ਵਾਪਰੀ ਘਟਨਾ ਜਿਸ 'ਚ ਸਾਡੇ ਬਹਾਦਰ ਜਵਾਨਾਂ ਦੀ ਜਾਨ ਚਲੀ ਗਈ, 'ਤੇ ਡੂੰਘਾ ਦੁੱਖ ਹੋਇਆ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਜਵਾਨਾਂ ਦੀਆਂ ਦੇਸ਼ ਪ੍ਰਤੀ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ |

ਪਿਛਲੀ ਖ਼ਬਰ ਫ਼ੈਸਲੇ ਖ਼ਿਲਾਫ਼ ਹਾਈ ਕੋਰਟ 'ਚ ਕਰਾਂਗੇ ਅਪੀਲ-ਫੂਲਕਾ ਅਗਲੀ ਖ਼ਬਰ '84 ਦੇ ਇਕ ਮਾਮਲੇ 'ਚ ਦਿੱਲੀ ਅਦਾਲਤ ਵਲੋਂ ਸੱਜਣ ਕੁਮਾਰ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।