11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

'84 ਦੇ ਇਕ ਮਾਮਲੇ 'ਚ ਦਿੱਲੀ ਅਦਾਲਤ ਵਲੋਂ ਸੱਜਣ ਕੁਮਾਰ ਬਰੀ

ਅਜੀਤ ਡੈਸਕ 23-01-2026

ਜਗਤਾਰ ਸਿੰਘ
ਨਵੀਂ ਦਿੱਲੀ, 22 ਜਨਵਰੀ-ਰਾਊਜ਼ ਐਵੇਨਿਊ ਕੋਰਟ ਨੇ 1984 ਸਿੱਖ ਕਤਲੇਆਮ ਨਾਲ ਜੁੜੇ ਇਕ ਮਾਮਲੇ 'ਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਹੈ¢ ਹਾਲਾਂਕਿ ਸੱਜਣ ਕੁਮਾਰ ਜੇਲ੍ਹ 'ਚੋਂ ਬਾਹਰ ਨਹੀਂ ਆ ਸਕੇਗਾ, ਕਿਉਂਕਿ ਉਹ ਪਹਿਲਾਂ ਹੀ, ਸਿੱਖ ਕਤਲੇਆਮ ਨਾਲ ਜੁੜੇ ਦੂਜੇ 2 ਹੋਰ ਮਾਮਲਿਆਂ 'ਚ ਉਮਰਕੈਦ ਦੀ ਸਜ਼ਾ ਭੁਗਤ ਰਿਹਾ ਹੈ¢ ਅੱਜ ਰਾਊਜ਼ ਐਵੇਨਿਊ ਕੋਰਟ ਵਿਚ ਸਪੈਸ਼ਲ ਜੱਜ ਦਿਗਵਿਨਯ ਸਿੰਘ ਦੀ ਅਦਾਲਤ ਨੇ ਜਨਕਪੁਰੀ ਅਤੇ ਵਿਕਾਸ ਪੁਰੀ ਇਲਾਕੇ ਵਿਚ ਹੋਈ ਹਿੰਸਾ ਦੇ ਮਾਮਲੇ 'ਚ ਸੱਜਣ ਕੁਮਾਰ ਨੂੰ ਬਰੀ ਕਰਨ ਦਾ ਫ਼ੈਸਲਾ ਸੁਣਾਇਆ¢ ਇਹ ਮਾਮਲਾ ਫਰਵਰੀ 2015 ਵਿਚ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਦੁਆਰਾ ਦਰਜ ਕੀਤੀਆਂ ਗਈਆਂ 2 ਐਫ਼. ਆਈ. ਆਰ. ਨਾਲ ਸੰਬੰਧਿਤ ਸੀ¢ ਕੋਰਟ ਨੇ ਦਸੰਬਰ 2025 ਵਿਚ ਇਸ ਮਾਮਲੇ ਦੀ ਸੁਣਵਾਈ ਪੂਰੀ ਕਰਕੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ¢ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਪੀੜਤ ਪਰਿਵਾਰਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ¢
ਅਦਾਲਤ ਨੇ ਸਬੂਤਾਂ ਨੂੰ ਮੰਨਿਆ ਨਾਕਾਫ਼ੀ
ਰਾਊਜ਼ ਐਵੇਨਿਊ ਕੋਰਟ ਨੇ ਇਸ ਕੇਸ ਵਿਚ ਸੱਜਣ ਕੁਮਾਰ ਦੇ ਖ਼ਿਲਾਫ਼ ਪੇਸ਼ ਕੀਤੇ ਗਏ ਸਬੂਤਾਂ ਨੂੰ ਨਾਕਾਫ਼ੀ ਕਰਾਰ ਦਿੱਤਾ¢ ਕੋਰਟ ਨੇ ਕਿਹਾ ਕਿ ਦੂਜੀ ਧਿਰ, ਇਸ ਹਿੰਸਾ ਮਾਮਲੇ ਵਿਚ ਸੱਜਣ ਕੁਮਾਰ ਦੀ ਭੂਮਿਕਾ ਸਾਬਤ ਕਰਨ ਵਿਚ ਨਾਕਾਮ ਰਹੀ ਹੈ ¢
ਕੀ ਹੈ ਪੂਰਾ ਮਾਮਲਾ?
ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਫਰਵਰੀ 2015 ਵਿਚ ਸੱਜਣ ਕੁਮਾਰ ਖ਼ਿਲਾਫ਼ 2 ਐਫ਼. ਆਈ. ਆਰ. ਦਰਜ ਕੀਤੀਆਂ ਸਨ¢ ਇਹ ਐਫ਼. ਆਈ. ਆਰ. ਦਿੱਲੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਇਲਾਕਿਆਂ ਵਿਚ 1984 ਸਿੱਖ ਕਤਲੇਆਮ ਦੌਰਾਨ ਹੋਈ ਹਿੰਸਾ ਨਾਲ ਜੁੜੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਦਰਜ ਕੀਤੀਆਂ ਗਈਆਂ ਸਨ¢ ਪਹਿਲੀ ਐਫ਼.ਆਈ.ਆਰ. ਜਨਕਪੁਰੀ ਦੀ ਘਟਨਾ ਨਾਲ ਸੰਬੰਧਿਤ ਸੀ, ਜਿੱਥੇ 1 ਨਵੰਬਰ 1984 ਨੂੰ ਸੋਹਣ ਸਿੰਘ ਅਤੇ ਉਨ੍ਹਾਂ ਦੇ ਜਵਾਈ ਅਵਤਾਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ¢ ਦੂਜੀ ਐਫ਼.ਆਈ.ਆਰ. ਵਿਕਾਸਪੁਰੀ ਦੀ ਘਟਨਾ ਨਾਲ ਜੁੜੀ ਹੋਈ ਸੀ, ਜਿਸ ਵਿਚ 2 ਨਵੰਬਰ 1984 ਨੂੰ ਗੁਰਚਰਨ ਸਿੰਘ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ ¢
ਕਦੋਂ ਤੱਕ ਖੁੱਜਲ-ਖ਼ੁਆਰ ਹੁੰਦੇ ਰਹਾਂਗੇ-ਪੀੜਤ ਪਰਿਵਾਰ
ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਪੀੜਤ ਪਰਿਵਾਰਾਂ ਨੇ ਰੋਸ ਪ੍ਰਗਟਾਇਆ ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਇਨਸਾਫ਼ ਲਈ ਕਦੋਂ ਤੱਕ ਖੱਜਲ ਖ਼ੁਆਰ ਹੁੰਦੇ ਰਹਾਂਗੇ? ਪੀੜਤ ਪਰਿਵਾਰਾਂ ਮੁਤਾਬਿਕ ਬੇਸ਼ੱਕ ਸੱਜਣ ਕੁਮਾਰ ਦੂਜੇ ਮਾਮਲਿਆਂ ਵਿਚ ਸਜ਼ਾ ਭੁਗਤ ਰਿਹਾ ਹੈ ਪਰ ਉਸ ਨੂੰ ਇਸ ਮਾਮਲੇ ਵਿਚ ਫਾਂਸੀ ਹੋਣੀ ਚਾਹੀਦੀ ਹੈ¢ ਇੱਕ ਪੀੜਤ ਬੀਬੀ ਨੇ ਕਿਹਾ ਕਿ ਇਨਸਾਫ਼ ਲਈ ਧੱਕੇ ਖਾਂਦੇ ਹੋਏ 42 ਸਾਲ ਹੋ ਗਏ ਹਨ¢ ਪਰ ਸੱਜਣ ਕੁਮਾਰ ਨੂੰ ਪਤਾ ਨਹੀਂ ਕਿਉਂ ਬਰੀ ਕਰ ਦਿੱਤਾ ਗਿਆ? ਇਸ ਫ਼ੈਸਲੇ ਨਾਲ ਪੀੜਤ ਪਰਿਵਾਰ ਦੀ ਮੈਂਬਰ ਭਾਗੀ ਕੌਰ ਨੇ ਕਿਹਾ ਕਿ ਸਾਨੂੰ ਇਨਸਾਫ਼ ਲਈ ਇੰਨੇ ਸਾਲਾਂ ਤੋਂ ਖੱਜਲ ਖ਼ੁਆਰ ਕਿਉਂ ਕੀਤਾ ਜਾ ਰਿਹਾ ਹੈ?
4 ਦਹਾਕਿਆਂ ਤੋਂ ਖੱਜਲ-ਖ਼ੁਆਰ ਹੋ ਰਹੇ ਪੀੜਤਾਂ ਨੂੰ ਕਦੋਂ ਮਿਲੇਗਾ ਇਨਸਾਫ਼-ਰਾਮ ਸਿੰਘ 'ਬੰਬੇ'
ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਲਈ ਕਰਨਾਟਕ, ਗੋਆ ਤੇ ਗੁਜਰਾਤ ਦੇ ਆਨਰੇਰੀ ਇੰਚਾਰਜ ਰਾਮ ਸਿੰਘ 'ਬੰਬੇ' ਨੇ 1984 ਸਿੱਖ ਨਸਲਕੁਸ਼ੀ ਦੇ ਇੱਕ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਇੱਕ ਮਾਮਲੇ 'ਚ ਬਰੀ ਕੀਤੇ ਜਾਣ 'ਤੇ ਸਖ਼ਤ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਹੈਰਾਨੀ ਅਤੇ ਰੋਸ ਜਤਾਇਆ ਹੈ¢ ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਨੂੰ ਇਸ ਕੇਸ ਵਿਚ ਵੀ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ¢

ਪਿਛਲੀ ਖ਼ਬਰ ਡੋਡਾ 'ਚ ਫ਼ੌਜ ਦੀ ਗੱਡੀ ਖੱਡ 'ਚ ਡਿਗੀ 10 ਜਵਾਨਾਂ ਦੀ ਮੌਤ, 11 ਜ਼ਖ਼ਮੀ ਅਗਲੀ ਖ਼ਬਰ ਪੰਜਾਬ 'ਚ ਹਰੇਕ ਪਰਿਵਾਰ ਨੂੰ ਮਿਲੇਗਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।