15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸ੍ਰ੍ਰੀ ਕਿ੍ਸ਼ਨ ਲਾਲ ਕੱਕੜ ਯਾਦਗਾਰੀ ਕਿ੍ਕਟ ਟੂਰਨਾਮੈਂਟ ਸ਼ੁਰੂ • ਰਸ਼ਪਾਲ ਸ਼ਰਮਾ ਨੇ ਕੀਤਾ ਉਦਘਾਟਨ

ਅਜੀਤ ਡੈਸਕ 27-12-2025
ਭੁਲੱਥ, 26 ਦਸੰਬਰ (ਮਨਜੀਤ ਸਿੰਘ ਰਤਨ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ 22ਵਾਂ ਸਾਲਾਨਾ ਸ਼੍ਰੀ ਕਿ੍ਸ਼ਨ ਲਾਲ ਕੱਕੜ ਯਾਦਗਾਰੀ ਕਿ੍ਕਟ ਟੂਰਨਾਮੈਂਟ ਸਰਕਾਰੀ ਸਕੂਲ ਭੁਲੱਥ ਦੀ ਗਰਾਉਂਡ ਵਿਖੇ ਆਰੰਭ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸ਼ੁਰੂ ਹੋਇਆ ਟੂਰਨਾਮੈਂਟ 4 ਜਨਵਰੀ ਨੂੰ ਫਾਈਨਲ ਮੈਚ ਨਾਲ ਸਮਾਪਤ ਹੋਵੇਗਾ ਅਤੇ ਪ੍ਰਬੰਧਕਾਂ ਵੱਲੋਂ ਟੂਰਨਾਮੈਂਟ ਦਾ ਪਹਿਲਾਂ ਇਨਾਮ 31 ਹਜ਼ਾਰ ਰੁਪਏ, ਜਦਕਿ ਦੂਜਾ ਇਨਾਮ 21 ਹਜ਼ਾਰ ਰੁਪਏ ਐਲਾਨਿਆ ਗਿਆ ਹੈ | ਟੂਰਨਾਮੈਂਟ ਦੀ ਆਰੰਭਤਾ ਮੌਕੇ ਨਗਰ ਪੰਚਾਇਤ ਭੁਲੱਥ ਦੇ ਪ੍ਰਧਾਨ ਅਤੇ ਹਲਕਾ ਸੰਗਠਨ ਇੰਚਾਰਜ ਰਸ਼ਪਾਲ ਸ਼ਰਮਾ, ਮੀਤ ਪ੍ਰਧਾਨ ਨਿਰਮਲ ਸਿੰਘ ਗੋਰਾਇਆ ਤੇ ਕੌਂਸਲਰ ਰਮਨ ਕੁਮਾਰ ਵੱਲੋਂ ਆਪਣੇ ਕਰ-ਕਮਲਾ ਨਾਲ ਰੀਬਨ ਕੱਟ ਉਦਘਾਟਨ ਕੀਤਾ ਗਿਆ ਅਤੇ ਖਿਡਾਰੀਆਂ ਤੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ | ਜਿੱਥੇ ਪ੍ਰਬੰਧਕਾਂ ਵਲੋਂ ਪ੍ਰਧਾਨ ਸ਼ਰਮਾ ਤੇ ਉਨ੍ਹਾਂ ਦੇ ਸਾਥੀਆ ਦਾ ਨਿੱਘਾ ਸਵਾਗਤ ਕੀਤਾ ਗਿਆ ਉੱਥੇ ਪ੍ਰਧਾਨ ਸ਼ਰਮਾ ਵੱਲੋਂ ਵੱਡਾ ਸਹਿਯੋਗ ਵੀ ਪ੍ਰਬੰਧਕ ਕਮੇਟੀ ਨੂੰ ਦਿੱਤਾ ਗਿਆ | ਖਿਡਾਰੀਆਂ ਨਾਲ ਮਿਲਣੀ ਕਰਦੇ ਪ੍ਰਧਾਨ ਸ਼ਰਮਾ ਨੇ ਕਿਹਾ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪ੍ਰਬੰਧਕ ਕਮੇਟੀ ਵਲੋਂ ਬਹੁਤ ਸ਼ਲਾਘਾ ਯੋਗ ਉਪਰਾਲਾ ਹੈ ਅਤੇ ਅਜਿਹੇ ਖੇਡ ਉਪਰਾਲੇ ਨੌਜਵਾਨਾਂ ਨੂੰ ਖੇਡਾਂ ਪ੍ਰਤਿ ਉਤਸ਼ਾਹਿਤ ਕਰਦੇ ਹਨ | ਉਨ੍ਹਾਂ ਕਿਹਾ ਖੇਡਾਂ ਸਾਡੇ ਜ਼ਿੰਦਗੀ ਦਾ ਮਿਆਰ ਉੱਚਾ ਕਰਦੀਆਂ ਹਨ ਅਤੇ ਵੱਡੇ ਮੁਕਾਮ ਤੱਕ ਪਹੁੰਚਾਉਂਦੀਆਂ ਹਨ | ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸ਼ਰਮਾ ਤੇ ਉਨ੍ਹਾਂ ਦੇ ਸਾਥੀਆ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ | ਇਸ ਮੌਕੇ ਪ੍ਰਬੰਧਕ ਵਿਸ਼ਵ ਸੂਫ਼ੀ ਸੰਤ ਸਮਾਜ ਦੇ ਸੂਬਾ ਪ੍ਰਧਾਨ ਬਾਬਾ ਦੀਪਕ ਸ਼ਾਹ, ਪ੍ਰਧਾਨ ਗੁਲਜਾਰ ਸਿੰਘ, ਸਟੇਟ ਅਵਾਰਡੀ ਮਾ. ਦਿਨੇਸ਼ ਸ਼ਰਮਾ, ਸਮਾਜ ਸੇਵਕ ਸੰਦੀਪ ਸਹਿਗਲ, ਸੰਜੀਵ ਸਭਰਵਾਲ, ਮਨਪ੍ਰੀਤ ਸਿੰਘ, ਰਾਮ ਰਤਨ ਸ਼ਰਮਾ, ਬਲਵਿੰਦਰ ਬੱਬੂ, ਸੌਰਵ ਸਭਰਵਾਲ, ਆਕਾਸ਼ ਵਧਾਵਨ, ਰਮਜ਼ਾਨ ਮੁਹੰਮਦ, ਅਮਰਿੰਦਰ ਸਿੰਘ, ਸ਼ੈਲੀ, ਦਾਸ ਦੀਪਕ, ਵਿਸ਼ਾਲ ਗਿੱਲ, ਪਿੰ੍ਰਸ ਸਭਰਵਾਲ, ਰੋਹਨ, ਮਾਨਵ ਤੇ ਹੋਰ ਖਿਡਾਰੀ ਪ੍ਰਬੰਧਕ ਕਮੇਟੀ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਰਾਵਲਪਿੰਡੀ ਨੇ ਵੀਨਾ ਰਾਣੀ ਦੀ ਜਿੱਤ 'ਤੇ ਵੋਟਰਾਂ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਫਗਵਾੜਾ ਸਿਟੀ ਕਲੱਬ ਦੇ ਨਵੇਂ ਚੁਣੇ ਅਹੁਦੇਦਾਰਾਂ ਨੇ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।