15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਰਾਵਲਪਿੰਡੀ ਨੇ ਵੀਨਾ ਰਾਣੀ ਦੀ ਜਿੱਤ 'ਤੇ ਵੋਟਰਾਂ ਦਾ ਕੀਤਾ ਧੰਨਵਾਦ

ਅਜੀਤ ਡੈਸਕ 27-12-2025
ਫਗਵਾੜਾ, 26 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਜ਼ਿਲ੍ਹਾ ਪ੍ਰੀਸ਼ਦ ਲਈ ਫਗਵਾੜਾ ਪੂਰਬੀ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਵੀਨਾ ਰਾਣੀ ਰਾਵਲਪਿੰਡੀ ਦੀ ਜਿੱਤ 'ਤੇ ਵੋਟਰਾਂ ਸਪੋਟਰਾਂ ਦਾ ਧੰਨਵਾਦ ਕਰਦਿਆਂ ਰਿਟਾਇਰਡ ਸੈਕਟਰੀ ਬਿੰਦਰ ਸਿੰਘ ਰਾਵਲਪਿੰਡੀ ਨੇ ਕਿਹਾ ਕਿ ਇਹ ਜਿੱਤ ਸਾਡੀ ਨਹੀਂ ਵੋਟਰਾਂ ਸਪੋਟਰਾਂ ਦੀ ਜਿੱਤ ਹੈ, ਜਿਨ੍ਹਾਂ ਨੇ 7184 ਵੋਟਾਂ ਸਾਡੀ ਝੋਲੀ ਪਾਈਆਂ ਤੇ ਸਾਨੂੰ 598 ਵੋਟਾਂ ਨਾਲ ਜਿੱਤ ਦਵਾਈ | ਉਨ੍ਹਾਂ ਕਿਹਾ ਕਿ ਬਿੰਦਰ ਸਿੰਘ ਰਾਵਲਪਿੰਡੀ ਸਾਡਾ ਪਰਿਵਾਰ ਧੰਨਵਾਦੀ ਹੈ ਸ਼ੋ੍ਰਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ, ਸ਼ਹਿਰੀ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਤੇ ਐਡਵੋਕੇਟ ਜਰਨੈਲ ਸਿੰਘ ਵਾਹਦ ਦਾ ਜਿਨ੍ਹਾਂ ਨੇ ਸਾਨੂੰ ਸ਼ੋ੍ਰਮਣੀ ਅਕਾਲੀ ਦਲ ਤੋ ਟਿਕਟ ਨਿਵਾਜੀ ਅਤੇ ਵੋਟਰਾਂ ਸਪੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਦਿਨ ਰਾਤ ਇੱਕ ਕੀਤਾ | ਬਿੰਦਰ ਸਿੰਘ ਰਾਵਲਪਿੰਡੀ ਨੇ ਆਖਿਆ ਚੋਣਾ ਦੌਰਾਨ ਜੋ ਵੀ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਇਕ-ਇਕ ਕਰ ਪੂਰਾ ਕੀਤਾ ਜਾਵੇਗਾ |
ਪਿਛਲੀ ਖ਼ਬਰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਅਜਨਾਲਾ ਵਿਖੇ ਗੁਰਮਤਿ ਸਮਾਗਮ ਅੱਜ <br/> ਅਗਲੀ ਖ਼ਬਰ ਸ੍ਰ੍ਰੀ ਕਿ੍ਸ਼ਨ ਲਾਲ ਕੱਕੜ ਯਾਦਗਾਰੀ ਕਿ੍ਕਟ ਟੂਰਨਾਮੈਂਟ ਸ਼ੁਰੂ • ਰਸ਼ਪਾਲ ਸ਼ਰਮਾ ਨੇ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।