15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਫਗਵਾੜਾ ਸਿਟੀ ਕਲੱਬ ਦੇ ਨਵੇਂ ਚੁਣੇ ਅਹੁਦੇਦਾਰਾਂ ਨੇ ਅਹੁਦਾ ਸੰਭਾਲਿਆ

ਅਜੀਤ ਡੈਸਕ 27-12-2025
ਫਗਵਾੜਾ, 26 ਦਸੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਸਿਟੀ ਕਲੱਬ ਦੇ ਨਵੇਂ ਚੁਣੇ ਗਏ ਉਪ ਪ੍ਰਧਾਨ ਪਰਮਜੀਤ ਸਿੰਘ ਖੁਰਾਣਾ ਸਮੇਤ ਪ੍ਰੋਗਰੈਸਿਵ ਗਰੁੱਪ ਦੇ ਸਾਰੇ ਅਹੁਦੇਦਾਰਾਂ ਨੇ ਅੱਜ ਆਪਣੇ ਅਹੁਦੇ ਸੰਭਾਲ ਲਏ | ਇਹ ਅਹੁਦਾ ਸੰਭਾਲ ਸਮਾਰੋਹ ਸੀਨੀਅਰ ਉਪ ਪ੍ਰਧਾਨ ਤੇ ਐਸ.ਡੀ.ਐਮ. ਜਸ਼ਨਜੀਤ ਸਿੰਘ ਦੀ ਮੌਜੂਦਗੀ 'ਚ ਹੋਇਆ | ਜ਼ਿਕਰਯੋਗ ਹੈ ਕਿ ਸਾਲ 2019 ਤੋਂ ਖਾਲੀ ਪਈਆਂ ਅਸਾਮੀਆਂ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਕਰਵਾਈਆਂ ਗਈਆਂ ਚੋਣਾਂ 'ਚ ਪ੍ਰੋਗਰੈਸਿਵ ਗਰੁੱਪ ਨੇ ਸਾਰੀਆਂ ਸੀਟਾਂ 'ਤੇ ਜਿੱਤ ਦਰਜ ਕੀਤੀ | ਇਨ੍ਹਾਂ ਚੋਣਾਂ 'ਚ ਪਰਮਜੀਤ ਸਿੰਘ ਖੁਰਾਣਾ ਨੂੰ ਕਲੱਬ ਦਾ ਨਵਾਂ ਉਪ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਪ੍ਰੋਗਰੈਸਿਵ ਗਰੁੱਪ ਦੇ ਧਰਮਿੰਦਰ ਟੋਨੀ ਨੂੰ ਮੁੱਖ ਸਕੱਤਰ, ਅਗਮ ਪਰਾਸ਼ਰ ਨੂੰ ਸੰਯੁਕਤ ਸਕੱਤਰ ਤੇ ਰਾਕੇਸ਼ ਬੰਗਾ ਨੂੰ ਖ਼ਜ਼ਾਨਚੀ ਚੁਣਿਆ ਗਿਆ | ਵਰਨਣਯੋਗ ਹੈ ਕਿ ਫਗਵਾੜਾ ਸਿਟੀ ਕਲੱਬ ਦੇ ਨਿਯਮਾਂ ਅਨੁਸਾਰ ਕਲੱਬ ਦਾ ਪ੍ਰਧਾਨ ਜ਼ਿਲ੍ਹਾ ਮੈਜਿਸਟ੍ਰੇਟ ਤੇ ਸੀਨੀਅਰ ਉਪ ਪ੍ਰਧਾਨ ਫਗਵਾੜਾ ਦਾ ਐਸਡੀਐਮ ਹੁੰਦਾ ਹੈ | ਇਸ ਕਰਕੇ ਕਲੱਬ ਦੇ ਮੈਂਬਰਾਂ ਨੂੰ ਸਿਰਫ਼ ਉਪ ਪ੍ਰਧਾਨ, ਮੁੱਖ ਸਕੱਤਰ, ਸਕੱਤਰ, ਖ਼ਜ਼ਾਨਚੀ ਅਤੇ ਕਾਰਜਕਾਰੀ ਮੈਂਬਰਾਂ ਦੀ ਚੋਣ ਕਰਨ ਦਾ ਅਧਿਕਾਰ ਹੁੰਦਾ ਹੈ | ਇਨ੍ਹਾਂ ਨਿਯਮਾਂ ਅਨੁਸਾਰ ਅੱਜ ਨਵੇਂ ਚੁਣੇ ਅਹੁਦੇਦਾਰਾਂ ਨੇ ਅਹੁਦਾ ਸੰਭਾਲਿਆ | ਕਾਰਜਕਾਰੀ ਮੈਂਬਰਾਂ 'ਚ ਹਰਨੀਤ ਸਿੰਘ, ਰਮਨ ਨਹਿਰਾ, ਸੁਸ਼ੀਲ ਸ਼ਰਮਾ, ਸਤਨਾਮ ਰਾਣਾ, ਸਮੀਰ ਕਾਲੜਾ ਤੇ ਨਵਦੀਪ ਬੱਗਾ ਨੇ ਵੀ ਆਪਣੇ ਅਹੁਦੇ ਸੰਭਾਲੇ |
ਪਿਛਲੀ ਖ਼ਬਰ ਸ੍ਰ੍ਰੀ ਕਿ੍ਸ਼ਨ ਲਾਲ ਕੱਕੜ ਯਾਦਗਾਰੀ ਕਿ੍ਕਟ ਟੂਰਨਾਮੈਂਟ ਸ਼ੁਰੂ • ਰਸ਼ਪਾਲ ਸ਼ਰਮਾ ਨੇ ਕੀਤਾ ਉਦਘਾਟਨ ਅਗਲੀ ਖ਼ਬਰ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਨੇ ਢਿਲਵਾਂ ਵਿਖੇ ਕਰਮਚਾਰੀਆਂ ਦੀਆਂ ਸੁਣੀਆਂ ਮੁਸ਼ਕਿਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।