07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸ਼ਹੀਦ ਊਧਮ ਸਿੰਘ ਦੇ ਜਨਮ ਦਿਵਸ ਮੌਕੇ ਸਮਾਗਮ ਕੱਲ੍ਹ

ਅਜੀਤ ਡੈਸਕ 25-12-2025
ਸੁਲਤਾਨਪੁਰ ਲੋਧੀ, 24 ਦਸੰਬਰ (ਨਰੇਸ਼ ਹੈਪੀ)-ਸ਼ਹੀਦ ਊਧਮ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ ਸੁਲਤਾਨਪੁਰ ਲੋਧੀ ਵਲੋਂ ਚੇਅਰਮੈਨ ਪ੍ਰੋਫੈਸਰ ਚਰਨ ਸਿੰਘ ਅਤੇ ਪ੍ਰੋ: ਬਲਜੀਤ ਕੌਰ ਸੀਨੀਅਰ ਮੀਤ ਪ੍ਰਧਾਨ ਡੀਨ ਜੀ. ਐਨ. ਡੀ. ਯੂ. ਦੀ ਅਗਵਾਈ ਹੇਠ 26 ਦਸੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10.30 ਵਜੇ ਸਥਾਨਕ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਸ਼ਹੀਦ ਊਧਮ ਸਿੰਘ ਦਾ ਜਨਮ ਦਿਵਸ ਮਨਾਇਆ ਜਾਵੇਗਾ | ਇਹ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਸਮੂਹ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਇਸ ਮੌਕੇ ਪਹੁੰਚ ਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਤੇ ਫ਼ੱੁਲ ਭੇਟ ਕਰਨ ਦੀ ਅਪੀਲ ਕੀਤੀ | ਇਸ ਮੌਕੇ ਐਡਵੋਕੇਟ ਰਜਿੰਦਰ ਸਿੰਘ ਰਾਣਾ ਤੋਂ ਇਲਾਵਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਸੰਧਾ, ਸਕੱਤਰ ਸ਼ੈਲ ਪ੍ਰਭਾਕਰ, ਕੁਲਬੀਰ ਸਿੰਘ, ਕੇਹਰ ਸਿੰਘ, ਪਰਮਿੰਦਰ ਸਿੰਘ ਨੰਡਾ, ਗੁਰਮੀਤ ਸਿੰਘ ਢਿੱਲੋਂ, ਸਤਬੀਰ ਮਹੀਪਾਲ, ਤਰੁਣ ਕੰਬੋਜ, ਸੁਖਵਿੰਦਰ ਸਿੰਘ, ਅਨਮੋਲ ਧੰਜੂ, ਹਰਮਨਪ੍ਰੀਤ ਸਿੰਘ, ਪ੍ਰਗਟ ਸਿੰਘ, ਵਿਕਾਸ ਕੁਮਾਰ, ਬਿਕਰ ਸਿੰਘ ਸਮੂਹ ਵਕੀਲ ਸਾਹਿਬਾਨ, ਅਮਰ ਸਿੰਘ ਜੈਨਪੁਰ, ਬਲਕਾਰ ਸਿੰਘ, ਸਰਵਨ ਸਿੰਘ ਕਰਮਜੀਤ ਪੁਰ, ਰੇਸ਼ਮ ਸਿੰਘ, ਸੋਨੀ ਡੇਰਾ ਸੈਯਦਾਂ, ਦਿਲਬਾਗ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖੇਡ ਪ੍ਰਮੋਟਰ ਹਰਨੇਕ ਸਿੰਘ ਨੇਕਾ ਮੈਰੀਪੁਰ ਨੂੰ ਸਦਮਾ, ਪਿਤਾ ਦਾ ਦਿਹਾਂਤ ਅਗਲੀ ਖ਼ਬਰ ਬੀ. ਐਸ. ਐਫ. ਦੇ ਕਮਾਂਡੈਂਟ ਲਹਿੰਬਰ ਸਿੰਘ ਮੰਡੇਰ ਦਾ ਦਿਹਾਂਤ • ਅੰਤਿਮ ਸੰਸਕਾਰ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।