18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸ਼ਹੀਦ ਊਧਮ ਸਿੰਘ ਦੀ ਯਾਦ 'ਚ ਬਣ ਰਹੀ ਯੂਨੀਵਰਸਿਟੀ 'ਚ ਹਰ ਸੰਭਵ ਯੋਗਦਾਨ ਪਾਵਾਂਗੇ-ਸੁਖਦੇਵ ਸਿੰਘ ਨਾਨਕਪੁਰ

ਅਜੀਤ ਡੈਸਕ 23-11-2025
ਸੁਲਤਾਨਪੁਰ ਲੋਧੀ, 22 ਨਵੰਬਰ (ਥਿੰਦ)-ਕੰਬੋਜ਼ ਫਾਊਾਡੇਸ਼ਨ ਵਲੋਂ ਦੇਸ਼ ਦੇ ਮਹਾਨ ਸ਼ਹੀਦ ਸ. ਊਧਮ ਸਿੰਘ ਦੀ ਯਾਦ ਵਿੱਚ ਪੰਜਾਬ ਵਿੱਚ ਬਣਾਈ ਜਾ ਰਹੀ ਸ਼ਹੀਦ ਊਧਮ ਸਿੰਘ ਸਕਿੱਲ ਡਿਵੈਲਪਮੈਂਟ ਐਂਡ ਇੰਟਰਪਿ੍ਨਿਊਰਸ਼ਿਪ ਯੂਨੀਵਰਸਿਟੀ ਇਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਅਤੇ ਇਸ ਉਪਰਾਲੇ ਲਈ ਕਪੂਰਥਲਾ ਜ਼ਿਲ੍ਹੇ ਤੋਂ ਸਮੁੱਚੇ ਭਾਈਚਾਰੇ ਵੱਲੋਂ ਵੱਡਾ ਯੋਗਦਾਨ ਪਾਇਆ ਜਾਵੇਗਾ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੰਬੋਜ਼ ਫਾਉਂਡੇਸ਼ਨ ਦੇ ਮੈਂਬਰਾਂ ਤੇ ਡੈਲੀਗੇਟ ਕੌਂਸਲ ਦੀ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਨਾਨਕਪੁਰ ਸੀਨੀਅਰ ਅਕਾਲੀ ਆਗੂ ਅਤੇ ਚੇਅਰਮੈਨ ਜੀ.ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ ਨੇ ਕਿਹਾ ਕਿ ਇਹ ਯੂਨੀਵਰਸਿਟੀ ਪੰਜਾਬ ਦੇ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਲਈ ਇੱਕ ਮੀਲ ਪੱਥਰ ਸਾਬਤ ਹੋਵੇਗੀ | ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਰੁਜ਼ਗਾਰ ਆਧਾਰਿਤ ਸਕਿੱਲ ਕੋਰਸ ਕਰਵਾਏ ਜਾਣਗੇ ਤਾਂ ਕੇ ਸਾਡੇ ਬੱਚਿਆਂ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਰੁਜ਼ਗਾਰ ਲੈਣ ਵਿੱਚ ਕੋਈ ਸਮੱਸਿਆ ਨਾ ਆਵੇ | ਇਸ ਤੋਂ ਇਲਾਵਾ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਆਰਟੀਫ਼ੀਸ਼ਲ ਇੰਟੈਲੀਜੈਂਸ, ਡਾਟਾ ਸਾਇੰਸ, ਰੋਬੋਟਿਕਸ, ਸਾਈਬਰ ਸੁਰੱਖਿਆ ਅਤੇ ਉੱਨਤ ਉਦਮਤਾ ਵਰਗੇ ਅਤਿ ਆਧੁਨਿਕ ਤਕਨਾਲੋਜੀ ਪ੍ਰੋਗਰਾਮ ਮੁੱਖ ਕੇਂਦਰ ਰਹਿਣਗੇ | ਸਮੂਹ ਪੰਜਾਬੀਆਂ ਲਈ ਇਹ ਮਾਣ ਦੀ ਗੱਲ ਹੈ ਕਿ ਸਾਡੇ ਮਹਾਨ ਸ਼ਹੀਦ ਦੇ ਨਾਮ 'ਤੇ ਪੰਜਾਬ ਦੀ ਧਰਤੀ 'ਤੇ ਇਹ ਯੂਨੀਵਰਸਿਟੀ ਬਣ ਰਹੀ ਹੈ, ਜੋ ਸ਼ਹੀਦ ਊਧਮ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਇਸ ਮੌਕੇ ਉਨ੍ਹਾਂ ਨਾਲ ਮੀਟਿੰਗ ਵਿੱਚ ਸ਼ਾਮਲ ਹੋਏ ਅਰੁਣਦੀਪ ਸਿੰਘ ਸੈਦ ਪੁਰ ਐਮ ਡੀ ਪਾਹੁਲ ਹਰਬਲ ਨੇ ਪੰਜਾਬ ਵਾਸੀਆਂ ਅਤੇ ਕੰਬੋਜ਼ ਭਾਈਚਾਰੇ ਨੂੰ ਇਸ ਯੂਨੀਵਰਸਿਟੀ ਦੀ ਸਥਾਪਨਾ ਲਈ ਮਦਦ ਕਰਨ ਦੀ ਬੇਨਤੀ ਕੀਤੀ | ਇਸ ਮੌਕੇ ਚਾਂਸਲਰ ਡਾਕਟਰ ਸੰਦੀਪ ਕੌੜਾ, ਐਮ.ਐੱਲ.ਏ. ਮਾਲੇਰਕੋਟਲਾ ਮੁਹੰਮਦ ਜਮੀਲ ਉਰ ਰਹਿਮਾਨ, ਮਲਕੀਤ ਸਿੰਘ ਥਿੰਦ ਚੇਅਰਮੈਨ ਬੀ ਸੀ ਕਮਿਸ਼ਨ ਪੰਜਾਬ, ਜਨਕ ਰਾਜ ਮਹਿਰੋਕ ਜੁਆਇੰਟ ਸੈਕਟਰੀ ਪੰਜਾਬ ਸਕੂਲ ਸਿੱਖਿਆ ਬੋਰਡ, ਜੇ ਐੱਸ ਮਹਿਰੋਕ ਰਿਟਾਇਟਡ ਸ਼ੈਸ਼ਨ ਜੱਜ, ਪੀ ਪੀ ਸਿੰਘ ਰਿਟਾਇਰਡ ਸ਼ੈਸ਼ਨ ਜੱਜ, ਪ੍ਰਭਦੀਪ ਸਿੰਘ ਖਿੰਡਾ, ਸੀਨੀਅਰ ਜਰਨਲਿਸਟ ਤਜਿੰਦਰ ਕੌਰ ਖਿੰਡਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਜੀ.ਐਨ.ਏ ਯੂਨੀਵਰਸਿਟੀ ਵਿਖੇ ਸਾਲਾਨਾ ਡਿਗਰੀ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਭਾਜਪਾ ਦੇ ਚੋਣ ਅਬਜ਼ਰਵਰ ਰਵੀ ਮਹਿੰਦਰੂ ਅੱਜ ਲੈਣਗੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਸੰਬੰਧੀ ਸੁਝਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।