18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪਿੰਡ ਲਿੱਟਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਦੀ ਇਕੱਤਰਤਾ

ਅਜੀਤ ਡੈਸਕ 23-11-2025
ਭੁਲੱਥ, 22 ਨਵੰਬਰ (ਮਨਜੀਤ ਸਿੰਘ ਰਤਨ)-ਪੰਜਾਬ ਯੂਨੀਵਰਸਿਟੀ ਲੈਣ ਵਾਸਤੇ ਪੰਜਾਬੀਆਂ ਵਲੋਂ ਜੇ ਕੋਈ ਵੱਡਾ ਸੰਘਰਸ਼ ਕਰਨਾ ਪਿਆ ਜਾ ਜ਼ਿਲ੍ਹੇ 'ਚ ਕੋਈ ਮੋਰਚਾ ਲੱਗਿਆ ਤਾਂ ਇਸ ਵਿਚ ਕਾਦੀਆਂ ਯੂਨੀਅਨ ਇਸ ਵਿਚ ਵੱਧ ਚੜ੍ਹ ਕੇ ਹਿੱਸਾ ਲਵੇਗੀ | ਇਹ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਨੇ ਪਿੰਡ ਲਿਟਾਂ ਵਿਖੇ ਹੋਈ ਕਿਸਾਨਾਂ ਦੀ ਇਕੱਤਰਤਾ ਦੌਰਾਨ ਦਿੱਤੀ | ਉਨ੍ਹਾਂ ਇਸ ਮੌਕੇ ਤੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 1947 ਦੀ ਵੰਡ ਹੋਣ ਤੋਂ ਬਾਅਦ ਬਣੀ ਸੀ ਪਹਿਲਾਂ ਲਾਹੌਰ ਵਿਚ 1882 ਵਿਚ ਬਣੀ ਸੀ, ਪਰ ਭਾਰਤ ਦੀ ਵੰਡ ਹੋਣ ਕਰਕੇ ਇਸ ਨੂੰ ਪੰਜਾਬੀਆਂ ਨੇ ਇਕ-ਇਕ ਰੁਪਈਆ ਇਕੱਠਾ ਕਰਕੇ ਚੰਡੀਗੜ੍ਹ ਵਿਚ ਬਣਾਇਆ ਗਿਆ, ਪਰ ਕੇਂਦਰ ਸਰਕਾਰ ਪੰਜਾਬ ਨਾਲ ਧੱਕਾ ਕਰ ਰਹੀ ਹੈ | ਪੰਜਾਬ ਦੇ ਕਈ ਪਿੰਡ ਉਜਾੜ ਕੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਬਣਾਈ ਸੀ ਉਸ ਵਿਚ ਵੀ ਕੇਂਦਰ ਦੀ ਸ਼ਹਿ ਤੇ ਹਰਿਆਣਾ ਅੜਿੱਕਾ ਡਾਹ ਰਿਹਾ ਹੈ, ਪਰ ਚੰਡੀਗੜ੍ਹ ਦੇ ਹੱਕ ਪੰਜਾਬ ਦਾ ਹੈ | ਇਸ ਲਈ ਚੰਡੀਗੜ੍ਹ ਲੈਣ ਲਈ ਅਤੇ ਪੰਜਾਬੀ ਯੂਨੀਵਰਸਿਟੀ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਧ ਚੜ ਕੇ ਸੰਘਰਸ਼ ਕਰੇਗੀ | ਇਸ ਮੌਕੇ ਬਹਾਦਰ ਸਿੰਘ ਮੱਲੀਆਂ ਬਲਾਕ ਪ੍ਰਧਾਨ ਕਰਤਾਰਪੁਰ, ਚਰਨਜੀਤ ਸਿੰਘ ਕਾਲਾ ਖੇੜਾ ਸੀਨੀਅਰ ਮੀਤ ਪ੍ਰਧਾਨ, ਸਤਿੰਦਰ ਸਿੰਘ ਮੱਲੀਆਂ ਪੰਜਾਬ ਕਮੇਟੀ ਮੈਂਬਰ, ਜਸਪਾਲ ਸਿੰਘ ਕਾਹਲਵਾਂ ਮੀਤ ਪ੍ਰਧਾਨ, ਜੋਗਿੰਦਰ ਸਿੰਘ ਬਾਗੜੀਆਂ ਸਕੱਤਰ ਭੁਲੱਥ, ਮੋਹਨ ਸਿੰਘ ਆਲਮਪੁਰ ਸਕੱਤਰ, ਨਰਿੰਦਰ ਸਿੰਘ ਚੀਮਾ ਲਿੱਟਾਂ, ਸੁਰਿੰਦਰ ਸਿੰਘ ਲਿੱਟਾਂ, ਗੁਰਸੇਵਕ ਸਿੰਘ ਲਿੱਟਾਂ, ਮਨਜੀਤ ਸਿੰਘ ਲਿੱਟਾਂ, ਸੁਖਦੇਵ ਸਿੰਘ ਲਿੱਟਾਂ, ਕੁਲਵਿੰਦਰ ਸਿੰਘ ਲਿੱਟਾਂ, ਪਰਮਜੀਤ ਸਿੰਘ ਲਿੱਟਾਂ, ਅਮਰਜੀਤ ਸਿੰਘ ਸਰਪੰਚ ਲਿੱਟਾਂ, ਭੁਪਿੰਦਰ ਸਿੰਘ ਕਾਹਲਵਾਂ ਸਕੱਤਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਨੇ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਧੋਖਾਧੜੀ ਦੇ ਦੋਸ਼ ਹੇਠ ਇਕ ਵਿਰੁੱਧ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।