02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੇ ਸਕੂਲ ਦਾ ਨਾਂਅ ਰੌਸ਼ਨ ਕੀਤਾ

ਅਜੀਤ ਡੈਸਕ 21-11-2025
ਫਗਵਾੜਾ, 20 ਨਵੰਬਰ (ਹਰਜੋਤ ਸਿੰਘ ਚਾਨਾ)-ਸਕੂਲ ਆਫ਼ ਐਮੀਨੈਂਸ ਫਗਵਾੜਾ ਨੇ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਖੇਡਾਂ 'ਚ ਜ਼ਿਲ੍ਹਾ ਕਪੂਰਥਲਾ ਦਾ ਨਾਂਅ ਰੌਸ਼ਨ ਕਰ ਦਿੱਤਾ | ਸਕੂਲ 'ਚ ਕਰਵਾਏ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਪਿ੍ੰਸੀਪਲ ਰਣਜੀਤ ਕੁਮਾਰ ਗੋਗਨਾ ਨੇ ਸਕੂਲ ਦੀਆਂ ਦੋ ਖਿਡਾਰਨਾਂ ਬਿੰਦੀਆ ਤੇ ਭਾਰਤੀ ਦਾ ਸਨਮਾਨ ਕੀਤਾ | ਬਿੰਦੀਆ ਨੇ ਕਿਕ-ਬਾਕਸਿੰਗ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਜਿੱਤਿਆ, ਜਦਕਿ ਭਾਰਤੀ ਨੇ ਉੱਤਮ ਖੇਡ ਕੌਸ਼ਲ ਦਿਖਾਉਂਦੇ ਹੋਏ ਬਰੋਨਜ਼ ਮੈਡਲ ਹਾਸਲ ਕੀਤਾ ਹੈ | ਦੋਵਾਂ ਖਿਡਾਰਨਾਂ ਦੇ ਨਾਲ ਉਨ੍ਹਾਂ ਦੇ ਕੋਚ ਪਿ੍ੰਸ ਤੇ ਦੇਸਰਾਜ (ਪੀ.ਟੀ.ਆਈ) ਨੂੰ ਵੀ ਸਕੂਲ ਪਹੁੰਚਣ 'ਤੇ ਗਰਮਜੋਸ਼ੀ ਨਾਲ ਹਾਰ ਪਹਿਨਾ ਕੇ ਸੁਆਗਤ ਕੀਤਾ ਗਿਆ | ਪਿ੍ੰ. ਰਣਜੀਤ ਕੁਮਾਰ ਗੋਗਨਾ ਨੇ ਖਿਡਾਰਨਾਂ, ਕੋਚਾਂ, ਕਲਾਸ ਇੰਚਾਰਜ ਸੁਮਿਤ ਗੁਪਤਾ, ਕੁਲਵਿੰਦਰ ਕੌਰ, ਵਿਨੋਦ ਕੁਮਾਰ ਤੇ ਸਮੂਹ ਸਟਾਫ਼ ਨੂੰ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ |
ਪਿਛਲੀ ਖ਼ਬਰ ਬਾਊਪੁਰ ਮੰਡ ਇਲਾਕੇ 'ਚ ਸੰਤ ਸੀਚੇਵਾਲ ਨੇ ਛੋਟੇ ਕਿਸਾਨ ਦੀ ਕਣਕ ਦੀ ਕੀਤੀ ਬਿਜਾਈ ਅਗਲੀ ਖ਼ਬਰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਰੈਸਟ ਹਾਊਸ ਵਿਖੇ ਐਸ.ਪੀ. ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।