02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਬਾਊਪੁਰ ਮੰਡ ਇਲਾਕੇ 'ਚ ਸੰਤ ਸੀਚੇਵਾਲ ਨੇ ਛੋਟੇ ਕਿਸਾਨ ਦੀ ਕਣਕ ਦੀ ਕੀਤੀ ਬਿਜਾਈ

ਅਜੀਤ ਡੈਸਕ 21-11-2025
ਸੁਲਤਾਨਪੁਰ ਲੋਧੀ, 20 ਨਵੰਬਰ (ਨਰੇਸ਼ ਹੈਪੀ, ਥਿੰਦ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਬਾਊਪੁਰ ਮੰਡ ਇਲਾਕੇ ਵਿਚ ਕਿਸਾਨਾਂ ਦੀ ਕਣਕ ਦੀ ਲਗਾਤਾਰ ਬਿਜਾਈ ਕਰਵਾ ਰਹੇ ਹਨ | ਉਨ੍ਹਾਂ ਨੇ ਬਾਊਪੁਰ ਵਿਚ ਸਤਿੰਦਰ ਸਿੰਘ ਬੱਗਾ ਦੀ 9 ਏਕੜ ਕਣਕ ਦੀ ਬਿਜਾਈ ਦਾ ਕੰਮ ਸ਼ੁਰੂ ਕਰਵਾਇਆ | ਸੰਤ ਸੀਚੇਵਾਲ ਨੇ ਸ੍ਰੀਨਗਰ ਰਵਾਨਾ ਹੋਣ ਤੋਂ ਪਹਿਲਾਂ ਆਪ ਟਰੈਕਟਰ ਚਲਾ ਕੇ ਇੱਕ ਏਕੜ ਕਣਕ ਬੀਜੀ | ਪਾਣੀ ਘਟਣ ਤੋਂ ਬਾਅਦ ਮੰਡ ਇਲਾਕੇ ਵਿਚ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨੀਆਂ ਵੱਡੀ ਚਣੌਤੀ ਸੀ | ਇਹ ਕਾਰਜ ਵੀ ਸੰਤ ਸੀਚੇਵਾਲ ਦੀ ਅਗਵਾਈ ਹੇਠ ਚੱਲਿਆ ਅਤੇ ਉਨ੍ਹਾਂ ਦਾ ਸਾਥ ਦੇਣ ਕਿਸਾਨ ਹਰਿਆਣਾ ਦੇ ਸਿਰਸਾ ਤੋਂ ਭਾਈ ਜਸਵਿੰਦਰ ਸਿੰਘ ਤੇ ਬਾਬਾ ਜੀਤ ਸਿੰਘ ਦੀ ਅਗਵਾਈ ਹੇਠ 16 ਟਰੈਕਟਰ 15 ਦਿਨ ਬਾਊਪੁਰ ਮੰਡ ਇਲਾਕੇ ਵਿਚ ਸੇਵਾ ਕਰਦੇ ਰਹੇ ਸਨ | ਇਸੇ ਤਰ੍ਹਾਂ ਰਾਜਸਥਾਨ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਦਿੱਲੀ ਤੋਂ ਵੀ ਲੋਕਾਂ ਨੇ ਆ ਕੇ ਬਾਊਪੁਰ ਵਿਚ ਹੜ੍ਹ ਪੀੜਤ ਕਿਸਾਨਾਂ ਦੀ ਬਾਂਹ ਫੜੀ ਸੀ | ਖੇਤ ਪੱਧਰੇ ਹੋਣ ਬਾਅਦ ਕਣਕ ਦੀ ਬਿਜਾਈ ਦੇ ਪਹਿਲੇ ਪੜਾਅ ਦੌਰਾਨ 100 ਏਕੜ ਵਿਚ ਕਣਕ ਬੀਜੀ ਗਈ ਸੀ | ਇਸ ਇਲਾਕੇ ਦੇ ਕਿਸਾਨਾਂ ਦੀ ਝੋਨੇ ਦੀ ਸਾਰੀ ਦੀ ਸਾਰੀ ਫ਼ਸਲ ਤਬਾਹ ਹੋ ਗਈ ਸੀ | ਉਨ੍ਹਾਂ ਲਈ ਕਣਕ ਬੀਜਣੀ ਇੱਕ ਵੱਡੀ ਚਣੌਤੀ ਬਣ ਗਈ ਸੀ ਪਰ ਕਿਸਾਨਾਂ ਦੀ ਮਦਦ ਲਈ ਮਿਲੇ ਸਹਿਯੋਗ ਨੇ ਸਾਰਾ ਕੁੱਝ ਆਸਾਨ ਕਰ ਦਿੱਤਾ ਹੈ | ਸੰਤ ਸੀਚੇਵਾਲ ਨੇ ਦੱਸਿਆ ਕਿ ਬਾਊਪੁਰ ਮੰਡ ਇਲਾਕੇ ਵਿਚ ਛੋਟੇ ਕਿਸਾਨਾਂ ਦੀ ਗਿਣਤੀ ਜ਼ਿਆਦਾ ਹੈ | ਛੋਟੇ ਕਿਸਾਨਾਂ ਕੋਲ ਇੱਕ ਡੇਢ ਖੇਤ ਤੋਂ ਲੈ ਕੇ ਪੰਜ ਏਕੜ ਤੱਕ ਹੀ ਜ਼ਮੀਨ ਹੈ | ਇਨ੍ਹਾਂ ਕਿਸਾਨਾਂ ਦਾ ਪੱਕਣ ਤੇ ਆਇਆ ਸਾਰਾ ਝੋਨਾ ਹੜ੍ਹਾਂ ਦੀ ਭੇਟ ਚੜ੍ਹ ਗਿਆ ਸੀ |
ਪਿਛਲੀ ਖ਼ਬਰ ਊਧਮ ਐਨ.ਜੀ.ਓ. ਵਲੋਂ ਲਾਏ ਗਏ ਖ਼ੂਨਦਾਨ ਕੈਂਪ ਵਿਚ 25 ਵਿਅਕਤੀਆਂ ਨੇ ਖ਼ੂਨਦਾਨ ਕੀਤਾ ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੇ ਸਕੂਲ ਦਾ ਨਾਂਅ ਰੌਸ਼ਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।