02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਰੈਸਟ ਹਾਊਸ ਵਿਖੇ ਐਸ.ਪੀ. ਨਾਲ ਮੀਟਿੰਗ

ਅਜੀਤ ਡੈਸਕ 21-11-2025
ਫਗਵਾੜਾ, 20 ਨਵੰਬਰ (ਹਰਜੋਤ ਸਿੰਘ ਚਾਨਾ)- ਫਗਵਾੜਾ ਸ਼ਹਿਰ 'ਚ ਹਿੰਦੂ ਆਗੂ ਤੇ ਉਸ ਦੇ ਪੁੱਤਰ ਨਾਲ ਬੀਤੇ ਦਿਨੀਂ ਹੋਏ ਝਗੜੇ ਦੇ ਮਾਮਲੇ ਨੇ ਤਣਾਅ ਪੈਦਾ ਕਰ ਦਿੱਤਾ ਹੈ ਤੇ ਇਸ ਘਟਨਾ ਨੂੰ ਲੈ ਕੇ ਐਸ.ਸੀ ਭਾਈਚਾਰੇ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਅੱਜ ਰੈਸਟ ਹਾਊਸ ਫਗਵਾੜਾ ਵਿਖੇ ਐਸ.ਪੀ ਫਗਵਾੜਾ ਮਾਧਵੀ ਸ਼ਰਮਾ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਇਸ ਮੌਕੇ ਹਾਜ਼ਰ ਆਗੂਆਂ ਅਨੂ ਸਹੋਤਾ, ਅਸ਼ਵਨੀ ਸਹੋਤਾ, ਧਰਮਵੀਰ ਸੇਠੀ, ਕਰਮਜੀਤ ਬਿੱਟੂ, ਸਤੀਸ਼ ਸਲਹੋਤਰਾ, ਮਾਣਾ ਬੋਧ, ਪੰਮ ਲਾਹੋਰੀਆ, ਠੇਕੇਦਾਰ ਮੱਖਣ, ਸਤਿੰਦਰ ਸੱਤੀ ਨੇ ਕਿਹਾ ਕਿ ਪੁਲਿਸ ਵਲੋਂ ਇਸ ਮਾਮਲੇ 'ਚ ਇੱਕ ਪਾਸੇ ਦੀ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਸੀ.ਸੀ.ਟੀ.ਵੀ ਵੀਡੀਓ 'ਚ ਸਾਫ਼ ਦਿਖਾਈ ਦਿੰਦਾ ਹੈ ਕਿ ਝਗੜੇ ਦੀ ਸ਼ੁਰੂਆਤ ਹਿੰਦੂ ਨੇਤਾ ਦੇ ਪੁੱਤਰ ਨੇ ਕੀਤੀ ਹੈ, ਇਸ ਲਈ ਦੂਸਰੀ ਧਿਰ 'ਤੇ ਵੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ | ਜਥੇਬੰਦੀਆਂ ਨੇ ਨਿਰਪੱਖ ਤਫ਼ਤੀਸ਼ ਕਰਕੇ ਧਾਰਾਵਾਂ ਹਟਾਈਆਂ ਜਾਣ ਤੇ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਤੇ ਜਿਸ ਦਾ ਜਿੰਨਾ ਵੀ ਦੋਸ਼ ਬਣਦਾ ਹੈ ਉਸ ਤੇ ਉਨ੍ਹੀ ਹੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਗਿਆ ਤਾਂ ਉਨ੍ਹਾਂ ਨੂੰ ਵੀ ਸੰਘਰਸ਼ ਲਈ ਮਜ਼ਬੂਰ ਹੋਣਾ ਪਵੇਗਾ | ਆਗੂਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਲਿਖਤੀ ਸ਼ਿਕਾਇਤ ਤੇ ਸੀ.ਸੀ.ਟੀ.ਵੀ. ਸਬੂਤ ਪੁਲਿਸ ਪ੍ਰਸ਼ਾਸਨ ਨੂੰ ਸੌਂਪੇ ਜਾ ਰਹੇ ਹਨ ਤੇ ਆਸ ਹੈ ਕਿ ਪੁਲਿਸ ਇਨ੍ਹਾਂ 'ਤੇ ਤੱਥਾਂ ਦੇ ਆਧਾਰ 'ਤੇ ਨਿਰਪੱਖ ਕਾਰਵਾਈ ਕਰੇਗੀ | ਐੱਸ.ਪੀ. ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ 'ਚ ਨਿਰਪੱਖ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਅਗਲੀ ਖ਼ਬਰ ਸਰੀਏ ਦਾ ਭਰਿਆ ਟਰੱਕ ਪਲਟਣ ਕਾਰਨ ਜੀ.ਟੀ.ਰੋਡ 'ਤੇ ਲੱਗਾ ਲੰਬਾ ਜਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।