ਫਗਵਾੜਾ, 20 ਨਵੰਬਰ (ਹਰਜੋਤ ਸਿੰਘ ਚਾਨਾ)-ਇਥੋਂ ਜੀ.ਟੀ.ਰੋਡ 'ਤੇ ਐਲਪੀਯੂ ਦੇ ਨੇੜੇ ਫਲਾਈਓਵਰ 'ਤੇ ਸਰੀਏ ਨਾਲ ਭਰਿਆ ਟਰੱਕ ਅੱਜ ਸਵੇਰੇ ਪਲਟ ਗਿਆ ਜਿਸ ਕਾਰਨ ਕਾਫ਼ੀ ਸਮਾਂ ਜੀ.ਟੀ.ਰੋਡ 'ਤੇ ਜਾਮ ਰਿਹਾ ਤੇ ਲੁਧਿਆਣਾਜਲੰਧਰ ਰੂਟ 'ਤੇ ਕਈ ਘੰਟਿਆਂ ਤੱਕ ਵਾਹਨਾਂ ਦੀ ਆਵਾਜਾਈ ਪੂਰੀ ਤਰਾਂ ਠੱਪ ਰਹੀ ਤੇ ਲੰਬੀਆਂ ਲਾਈਨਾ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਸੂਚਨਾ ਮਿਲਦੇ ਸਾਰ ਐਸ.ਐੱਸ.ਐਫ. ਦੀ ਟੀਮ ਮੌਕੇ 'ਤੇ ਪੁੱਜੀ ਤੇ ਉਲਟੇ ਟਰੱਕ ਵਿੱਚ ਫਸੇ ਡਰਾਈਵਰ ਨੂੰ ਬਚਾਇਆ ਤੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ | ਬਾਅਦ 'ਚ ਟਰੱਕ ਨੂੰ ਸੜਕ ਤੋਂ ਹਟਾਉਣ ਲਈ ਕਰੇਨਾ ਰਾਹੀਂ ਆਪ੍ਰੇਸ਼ਨ ਚਲਾਇਆ ਗਿਆ ਪਰ ਜਾਮ ਕਾਫ਼ੀ ਲੰਬਾ ਲੱਗਿਆ ਰਿਹਾ | ਇਥੋਂ ਤੱਕ ਕਿ ਯੂਨੀਵਰਸਿਟੀ ਨੂੰ ਜਾਣ ਵਾਲੇ ਵਿਦਿਆਰਥੀ ਨੂੰ ਕਾਫ਼ੀ ਦੂਰ ਤੋਂ ਹੀ ਪੈਦਲ ਜਾਣਾ ਪਿਆ |