05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਵਾਹਿਗੁਰੂ ਸਿਮਰਨ ਸੇਵਾ ਸੁਸਾਇਟੀ ਨਡਾਲਾ ਨੇ 50ਵਾਂ ਮਹੀਨਾਵਾਰ ਜਪ ਤਪ ਸਮਾਗਮ ਕਰਵਾਇਆ

ਅਜੀਤ ਡੈਸਕ 21-11-2025
ਨਡਾਲਾ, 20 ਨਵੰਬਰ (ਰਘਬਿੰਦਰ ਸਿੰਘ)-ਵਾਹਿਗੁਰੂ ਸਿਮਰਨ ਸੇਵਾ ਸੁਸਾਇਟੀ ਨਡਾਲਾ ਵਲੋਂ ਆਪਣਾ 50ਵਾਂ ਮਹੀਨਾਵਾਰ ਜਪ-ਤਪ ਸਮਾਗਮ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੁਖਮਨੀ ਸਾਹਿਬ ਜੀ ਦੇ ਸਮੂਹਿਕ ਪਾਠ ਕੀਤਾ ਗਿਆ ਅਤੇ ਦੀਵਾਨ ਸਜਾਏ ਗਏ | ਜਿਸ ਵਿਚ ਭਾਈ ਗੁਰਦੀਪ ਸਿੰਘ ਹਜ਼ੂਰੀ ਰਾਗੀ, ਭਾਈ ਜੋਬਨਪ੍ਰੀਤ ਸਿੰਘ ਕਥਾਵਾਚਕ ਗੁਰਦੁਆਰਾ ਬਾਉਲੀ ਸਾਹਿਬ, ਬੀਬੀ ਪਰਮਜੀਤ ਕੌਰ ਮਾਤਾ ਕੌਲਾਂ ਜੀ ਟਰੱਸਟ ਸ੍ਰੀ ਅੰਮਿ੍ਤਸਰ ਹਾਜ਼ਰੀ ਭਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਵਾਹਿਗੁਰੂ ਸਿਮਰਨ ਸੇਵਾ ਸੁਸਾਇਟੀ ਦੀਆਂ ਬੀਬੀਆਂ ਵੱਲੋਂ ਸਮੂਹਿਕ ਸ਼ਬਦ ਗਾਇਨ ਤੇ ਵਾਹਿਗੁਰੂ ਸ਼ਬਦ ਦਾ ਉਚਾਰਨ ਕੀਤਾ ਗਿਆ | ਇਸ ਮੌਕੇ ਬਾਬਾ ਮੱਖਣ ਸ਼ਾਹ ਲੁਬਾਣਾ ਵੈੱਲਫੇਅਰ ਸੇਵਾ ਸੁਸਾਇਟੀ ਨਡਾਲਾ ਵਲੋਂ ਪ੍ਰਸ਼ਾਦੇ ਦੇ ਲੰਗਰ ਦੀ ਸੇਵਾ ਕੀਤੀ ਗਈ | ਅੰਤ ਵਿਚ ਪਲਵਿੰਦਰ ਸਿੰਘ ਘੋਤੜਾ, ਭੁਪਿੰਦਰ ਸਿੰਘ ਲੱਕੀ, ਸ਼ੇਰਪਾਲ ਸਿੰਘ ਟਿੰਕੂ ਸੱਪਲ ਨੇ ਸਭ ਦਾ ਧੰਨਵਾਦ ਕਰਦਿਆਂ ਨਾਮ ਜਪ ਕੇ ਜੀਵਨ ਸਫਲਾ ਕਰਨ ਦੀ ਅਪੀਲ ਕੀਤੀ | ਇਸ ਮੌਕੇ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲੇ ਨਡਾਲਾ, ਪਲਵਿੰਦਰ ਸਿੰਘ ਪ੍ਰਧਾਨ ਬਾਬਾ ਮੱਖਣ ਸ਼ਾਹ ਸੁਸਾਇਟੀ ਨਡਾਲਾ, ਮੈਨੇਜਰ ਕੰਵਲਜੀਤ ਸਿੰਘ ਖੱਸਣ, ਭਾਈ ਹਰਭਜਨ ਸਿੰਘ, ਜਸਪਾਲ ਸਿੰਘ ਯੂ.ਕੇ., ਗੁਰਸੇਵਕ ਸਿੰਘ, ਜੋਗਾ ਸਿੰਘ ਢਿੱਲੋਂ, ਗੁਰਨਾਮ ਸਿੰਘ ਸਲੈਚ ਤੇ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਡਾਕਟਰੀ ਸਲਾਹ ਤੋਂ ਬਿਨਾਂ ਨਾ ਵਰਤੋਂ ਐਂਟੀਬਾਇਓਟੀਕਸ-ਡਾ. ਸੰਜੀਵ ਭਗਤ ਅਗਲੀ ਖ਼ਬਰ ਮਜ਼ਦੂਰਾਂ ਦੇ ਬੁਨਿਆਦੀ ਮੰਗਾਂ ਮਸਲਿਆਂ 'ਤੇ ਐੱਸ.ਡੀ.ਐਮ. ਦਫ਼ਤਰ ਵਿਖੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।