ਫਗਵਾੜਾ, 20 ਨਵੰਬਰ (ਹਰਜੋਤ ਸਿੰਘ ਚਾਨਾ)-ਪਿੰਡ ਭੁੱਲਾਰਾਈ ਵਿਖੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਤੇ ਉਸ ਦੇ ਪੁੱਤਰ ਦੀ ਕੁੱਟਮਾਰ ਕਰਨ ਤੇ ਅਪਮਾਨ ਕਰਨ ਦੇ ਮਾਮਲੇ 'ਚ ਸਦਰ ਪੁਲਿਸ ਨੇ ਪਿੰਡ ਦੇ ਸਰਪੰਚ ਸਮੇਤ 10 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਉਨ੍ਹਾਂ 'ਚ ਸਰਪੰਚ ਰੱਜਤ ਭਨੋਟ, ਬਿੱਟੂ ਪੁੱਤਰ ਬਿੰਦਰਪਾਲ, ਬੰਟੀ ਪੁੱਤਰ ਦਵਿੰਦਰਪਾਲ, ਗਗਨਦੀਪ ਉਰਫ਼ ਗੁਗੂ ਪੁੱਤਰ ਰਜੇਸ਼ ਭਨੋਟ, ਗੋਲਡੀ ਪੁੱਤਰ ਬਾਂਕਾ ਰਾਮ, ਰਘੂ ਪੁੱਤਰ ਨਰਿੰਦਰਪਾਲ, ਬੂਟਾ ਪੁੱਤਰ ਸ਼ੇਸ਼ਾ, ਵਿਪਨ ਪੁੱਤਰ ਸੋਮ ਦੱਤ, ਉਤਕਰਸ਼ ਮੰਗਾ ਭਨੋਟ ਪੁੱਤਰ ਬਿੱਟੂ, ਨਿੱਤੀ ਪਤਨੀ ਅਸ਼ੋਕ ਕੁਮਾਰ ਵਾਸੀਆਨ ਪਿੰਡ ਭੁੱਲਾਰਾਏ ਸ਼ਾਮਿਲ ਹਨ | ਪੀੜਤ ਗੁਰਦਿਆਲ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਭੁੱਲਾਰਾਏ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ 17 ਨਵੰਬਰ ਨੂੰ ਮੈਨੂੰ ਗੁੱਜਰ ਦੀ ਪਤਨੀ ਸਾਬੋ ਪਤਨੀ ਸ਼ੈਫ ਅਲੀ ਨੇ ਦੱਸਿਆ ਕਿ ਹਵੇਲੀ ਦੇ ਬਾਹਰ ਸਰਪੰਚ ਰਜਨ ਭਨੋਟ ਦੇ ਨਾਲ ਹੋਰ ਕਾਫ਼ੀ ਮੁੰਡੇ ਆਏ ਹਨ ਤੇ ਜਦੋਂ ਉਹ ਆਪਣੇ ਲੜਕੇ ਉਂਕਾਰ ਸਿੰਘ ਨਾਲ ਆਪਣੀ ਉਕਤ ਹਵੇਲੀ ਪੁੱਜਾ ਜਿੱਥੇ ਗੇਟ ਤੇ ਸੜਕ 'ਚ ਸਰਪੰਚ ਤੇ ਉਸ ਦੇ ਸਾਥੀ ਖੜ੍ਹੇ ਸਨ ਇਨ੍ਹਾਂ ਨੇ ਆਉਂਦਿਆਂ ਹੀ ਗਰਮੀ ਸਰਦੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਸਰਪੰਚ ਨੇ ਲਲਕਾਰਾ ਮਾਰ ਕੇ ਕਿਹਾ ਕਿ ਫੜ੍ਹ ਲਓ ਤੇ ਉਸ ਦੀ ਕੁੱਟਮਾਰ ਕੀਤੀ ਤੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ | ਜਿਸ ਸੰਬੰਧ 'ਚ ਪੁਲਿਸ ਨੇ ਧਾਰਾ 133, 115(2), 351(2), 351(3), 190 ਬੀਐਨਐਸ ਤਹਿਤ ਕੇਸ ਦਰਜ ਕੀਤਾ ਹੈ |