15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਨਡਾਲਾ ਮੇਲੇ 'ਚ ਅੱਜ ਗਾਇਕ ਕੁਲਵਿੰਦਰ ਬਿੱਲਾ ਲਾਉਣਗੇ ਰੌਣਕਾਂ

ਅਜੀਤ ਡੈਸਕ 20-11-2025
ਨਡਾਲਾ, 19 ਨਵੰਬਰ (ਰਘਬਿੰਦਰ ਸਿੰਘ)-ਬਾਬਾ ਲੱਖਾਂ ਦਾ ਦਾਤਾ ਸਪੋਰਟਸ ਐਂਡ ਕਲਚਰ ਕਲੱਬ ਨਡਾਲਾ ਵਲੋਂ ਇਲਾਕੇ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ 43ਵਾਂ ਸਾਲਾਨਾ ਸੱਭਿਆਚਾਰਕ ਤਿੰਨ ਦਿਨਾਂ ਖੇਡ ਮੇਲਾ ਅੱਜ ਤੀਜੇ ਦਿਨ ਪੰਜਾਬ ਦੇ ਮਸ਼ਹੂਰ ਕਲਾਕਾਰ ਸ਼ੰਮੀ ਖਾਨ, ਕਿਰਨ ਰੰਧਾਵਾ ਦੀ ਦੋਗਾਣਾ ਜੋੜੀ ਅਤੇ ਕੁਲਵਿੰਦਰ ਬਿੱਲਾ ਦੁਪਹਿਰ 1 ਵਜੇ ਤੋਂ ਆਪਣੇ ਮਕਬੂਲ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਅਤੇ ਸ਼ਾਮ 8 ਵਜੇ ਪ੍ਰਸਿੱਧ ਕੱਵਾਲ ਸਰਦਾਰ ਅਲੀ ਬਾਬਾ ਜੀ ਦੀ ਮਜ਼ਾਰ ਤੇ ਕੱਵਾਲੀਆਂ ਪੇਸ਼ ਕਰਨਗੇ | ਇਸ ਤੋਂ ਪਹਿਲਾਂ ਅੱਜ ਸਵੇਰੇ 10 ਵਜੇ ਬਾਬਾ ਜੀ ਦੀ ਘੋੜੀ ਦੀ ਰਸਮ ਕੀਤੀ ਜਾਵੇਗੀ ਜੋ ਕਿ ਬਾਬਾ ਜੀ ਦੇ ਮਜ਼ਾਰ ਤੋਂ ਸ਼ੁਰੂ ਹੁੰਦੀ ਹੋਈ ਨਗਰ ਦੀ ਪਰਿਕਰਮਾ ਕਰਕੇ ਮੁੜ ਆਰੰਭਕ ਸਥਾਨ ਤੇ ਸਮਾਪਤ ਹੋਵੇਗੀ | ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸੰਜੀਵ ਕੁਮਾਰ ਜੋਸ਼ੀ ਅਤੇ ਚਰਨਜੀਤ ਸਿੰਘ ਸੱਪਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮੇਲੇ ਦੇ ਪਹਿਲੇ ਦਿਨ ਮਜ਼ਾਰ 'ਤੇ ਝੰਡੇ ਦੀ ਰਸਮ ਅਤੇ ਮਹਿੰਦੀ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਪ੍ਰਧਾਨ ਸੰਜੀਵ ਜੋਸ਼ੀ, ਚਰਨਜੀਤ ਸਿੰਘ ਸੱਪਲ, ਪਰਵੀਨ ਜੋਸ਼ੀ, ਰਾਜੂ ਜੋਸ਼ੀ, ਵਿਜੇ ਜੋਸ਼ੀ, ਅਸ਼ੋਕ ਕੁਮਾਰ, ਅੰਮਿ੍ਤ ਲਾਲ, ਚਮਨ ਲਾਲ ਜੋਸ਼ੀ, ਸੁਰਿੰਦਰ ਪਾਲ ਸ਼ਿੰਦਾ ਸ਼ਰਮਾ, ਸੁਰਿੰਦਰ ਜੋਸ਼ੀ, ਪਹਿਲਵਾਨ ਪ੍ਰੀਤਮ ਲਾਲ, ਸੁਖਵਿੰਦਰ ਸਿੰਘ ਲਾਡੂ, ਜੱਜਬੀਰ ਸਿੰਘ ਮੁਲਤਾਨੀ, ਹਰਜਿੰਦਰ ਪਾਲ ਜੋਸ਼ੀ, ਜਤਿੰਦਰ ਪਾਲ ਜੋਸ਼ੀ, ਲਵ ਜੋਸ਼ੀ, ਰੋਹਿਤ ਜੋਸ਼ੀ, ਕਰਨ ਜੋਸ਼ੀ, ਅੰਮਿ੍ਤ ਲਾਲ ਜੋਸ਼ੀ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਹੋਟਲ ਢਾਬਿਆਂ 'ਤੇ ਐਕਸਾਈਜ਼ ਵਿਭਾਗ ਦੀ ਕਥਿਤ ਤੌਰ 'ਤੇ ਮਿਲੀਭੁਗਤ ਨਾਲ ਸ਼ਰੇਆਮ ਸ਼ਰਾਬ ਪਿਲਾਉਣ ਦਾ ਧੰਦਾ ਜਾਰੀ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।