ਫਗਵਾੜਾ, 19 ਨਵੰਬਰ (ਹਰਜੋਤ ਸਿੰਘ ਚਾਨਾ)-ਮਨੁੱਖੀ ਮਰਿਆਦਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਇੱਕ ਲਾਵਾਰਿਸ ਲਾਸ਼ ਨੂੰ ਨਿਗਮ ਦੀ ਗੱਡੀ ਨੇ ਸਿਵਲ ਹਸਪਤਾਲ ਤੋਂ ਕੂੜੇ ਵਾਲੀ ਗੱਡੀ 'ਚ ਰੱਖ ਕੇ ਲਿਜਾ ਕੇ ਸੰਸਕਾਰ ਕਰ ਦਿੱਤਾ | ਇਸ ਘਟਨਾ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਪਾਏ ਜਾਣ ਤੋਂ ਬਾਅਦ ਆਮ ਲੋਕਾਂ ਨੂੰ ਕਾਫ਼ੀ ਮਹਿਸੂਸ ਹੋਇਆ ਕਿ ਇਨਸਾਨੀ ਕਦਰਾਂ ਕੀਮਤਾਂ ਤਾਂ ਖ਼ਤਮ ਹੋ ਰਹੀਆਂ ਹਨ ਤੇ ਨਿਗਮ ਦੀ ਇਸ ਕਾਰਵਾਈ 'ਤੇ ਵੀ ਹੈਰਾਨੀ ਪ੍ਰਗਟਾਈ | ਗੱਡੀ ਦੇ ਡਰਾਈਵਰ ਨੇ ਕਿਹਾ ਕਿ ਇਹ ਪ੍ਰੰਮਪਰਾ ਕਾਫ਼ੀ ਸਮੇਂ ਤੋਂ ਚੱਲ ਰਹੀ ਹੈ | ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਇਸ ਦੀ ਜਾਂਚ ਤੇ ਅਗਾਂਹ ਤੋਂ ਅਜਿਹਾ ਰੋਕਣ ਦੀ ਮੰਗ ਕੀਤੀ ਹੈ | ਮੇਅਰ ਰਾਮਪਾਲ ਉੱਪਲ ਨੇ ਇਸ ਦੀ ਜਾਂਚ ਕਰਵਾਉਣ ਤੇ ਭਵਿੱਖ 'ਚ ਅਜਿਹਾ ਨਾ ਹੋਣ ਦਾ ਭਰੋਸਾ ਪ੍ਰਗਟਾਇਆ ਹੈ |