ਖਲਵਾੜਾ, 6 ਨਵੰਬਰ (ਮਨਦੀਪ ਸਿੰਘ ਸੰਧੂ)-ਪਿੰਡ ਢੱਕ ਪੰਡੋਰੀ ਵਿਖੇ ਜਿੱਥੇ ਅੱਜ ਗ੍ਰਾਮ ਪੰਚਾਇਤ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਨਾਲ ਹੀ ਗ੍ਰਾਮ ਪੰਚਾਇਤ ਪਿੰਡ ਢੱਕ ਪੰਡੋਰੀ ਵੱਲੋਂ ਸਰਪੰਚ ਵਿਜੈ ਕੁਮਾਰ ਪੰਡੋਰੀ ਦੀ ਅਗਵਾਈ ਹੇਠ ਪਿੰਡ ਦੀ ਪੰਚਾਇਤੀ ਜ਼ਮੀਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਸੁੰਦਰ ਪਾਰਕ ਬਣਾਉਣ ਦੀ ਸ਼ੁਰੂਆਤ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ਦਾ ਬੋਰਡ ਲਗਾ ਕੇ ਗੁਰਦੁਆਰਾ ਸਾਹਿਬ ਦੇ ਪਾਠੀ ਸਤਨਾਮ ਸਿੰਘ ਤੋਂ ਅਰਦਾਸ ਕਰਵਾਈ ਅਤੇ ਲੱਡੂ ਵੰਡੇ ਗਏ | ਸਰਪੰਚ ਵਿਜੈ ਕੁਮਾਰ ਪੰਡੋਰੀ ਨੇ ਦੱਸਿਆ ਕਿ ਮੌਜੂਦਾ ਸਰਕਾਰ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਢੱਕ ਪੰਡੋਰੀ ਵਿਚ ਸਾਂਝੀ ਵਾਰਤਾ ਦੇ ਮਸੀਹਾ ਕਿਰਤ ਕਰੋ ਤੇ ਵੰਡ ਕੇ ਛਕੋ ਦਾ ਹੋਕਾ ਦੇਣ ਵਾਲੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਸੁੰਦਰ ਪਾਰਕ ਬਣਾਈ ਜਾਵੇਗੀ | ਜੋ ਕੇ ਪੂਰੇ ਪੰਜਾਬ ਵਿਚ ਦੇਖਣ ਯੋਗ ਹੋਵੇਗੀ | ਇਸ ਮੌਕੇ ਸਰਪੰਚ ਵਿਜੈ ਕੁਮਾਰ ਪੰਡੋਰੀ ਤੋਂ ਇਲਾਵਾ ਪੰਚਾਇਤ ਮੈਂਬਰ ਬਲਵਿੰਦਰ ਪਾਲ, ਸਤਪਾਲ ਸੱਤੀ, ਪ੍ਰੇਮ ਕੁਮਾਰ, ਗਗਨ ਦੀਪ ਸਿੰਘ, ਜੋਗਿੰਦਰ ਪਾਲ ਜੋਗਾ, ਜਗਦੇਵ ਸਿੰਘ ਜੱਗਾ, ਰਿੰਕੂ ਸਿੰਘ ਚੇਤਨ ਬਿੱਲਾ, ਬਾਬਾ ਨਿਰਮਲ ਦਾਸ, ਵਿਨੋਦ ਕੁਮਾਰ,ਸੁਰਿੰਦਰ ਪਾਲ, ਨਰੇਸ਼ ਕੁਮਾਰ ਕਾਲੂ, ਕਾਰਤਿਕ ਬੋਧ, ਦੇਸਰਾਜ , ਲਾਡੀ ਆਦਿ ਹਾਜ਼ਰ ਸਨ |