ਨਡਾਲਾ, 6 ਨਵੰਬਰ (ਰਘਬਿੰਦਰ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਜਵਾਹਰ ਨਗਰ ਵਿਖੇ ਪੀਰ ਬਾਬਾ ਟਾਹਲੀ ਸਾਹਿਬ ਵਿਖੇ ਕਰਵਾਇਆ ਗਿਆ 58ਵਾਂ ਦੋ ਦਿਨਾ ਸਾਲਾਨਾ ਮੇਲਾ ਯਾਦਗਾਰੀ ਹੋ ਨਿੱਬੜਿਆ | ਸਵਰਗੀ ਪਿਆਰਾ ਲਾਲ ਸ਼ਰਮਾ, ਸਵ. ਵਿਜੇ ਕੁਮਾਰ ਸ਼ਰਮਾ ਅਤੇ ਉਹਨਾ ਦੇ ਪਰਿਵਾਰਿਕ ਮੈਂਬਰ ਰਜੀਵ ਸ਼ਰਮਾ, ਨਰੇਸ਼ ਸ਼ਰਮਾ, ਸੰਨੀ ਸ਼ਰਮਾ, ਗੌਰਵ ਸ਼ਰਮਾ ਅਤੇ ਦਰਸ਼ਨਾ ਸ਼ਰਮਾ ਵਲੋਂ ਕਰਵਾਏ ਗਏ ਇਸ ਮੇਲੇ ਦੇ ਪਹਿਲੇ ਦਿਨ ਝੰਡੇ ਦੀ ਰਸਮ ਤੋਂ ਬਾਅਦ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ | ਜਿਸ ਵਿਚ 480 ਮਰੀਜ਼ਾਂ ਦਾ ਚੈੱਕਅਪ, 39 ਮਰੀਜ਼ਾਂ ਦੇ ਅੱਖਾਂ ਦੇ ਆਪ੍ਰੇਸ਼ਨ ਅਤੇ 15 ਮਰੀਜ਼ਾਂ ਨੂੰ ਐਨਕਾਂ ਵੰਡੀਆਂ ਗਈਆਂ | ਮੇਲੇ ਦੇ ਦੂਸਰੇ ਦਿਨ ਪੰਜਾਬ ਦੇ ਮਸ਼ਹੂਰ ਅਸ਼ਵਿਨ ਸੂਫ਼ੀ ਤੇ ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਅਖ਼ਤਰ ਨੇ ਆਪਣੇ ਚਰਚਿਤ ਗੀਤਾ ਰਾਹੀਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ | ਮੰਚ ਦਾ ਸੰਚਾਲਨ ਕੌਮਾਂਤਰੀ ਕੁਮੈਂਟਰ ਇੰਦਰਜੀਤ ਸਿੰਘ ਪੱਡਾ ਨੇ ਨਿਭਾਇਆ | ਇਸ ਮੌਕੇ ਡਾ. ਆਸਾ ਸਿੰਘ ਘੁੰਮਣ, ਮਾਸਟਰ ਸੁਖਦੇਵ ਸਿੰਘ, ਦਵਿੰਦਰ ਸਿੰਘ ਸਰਪੰਚ ਤਲਵਾੜਾ, ਗੁਰਮੇਜ ਸਿੰਘ ਸਾਬਕਾ ਸਰਪੰਚ ਤਲਵਾੜਾ, ਕੁਲਵੰਤ ਸਿੰਘ ਘੁੰਮਣ, ਸ਼ੀਸ਼ਨ ਸਿੰਘ, ਮਹਿੰਦਰ ਸੰਧੂ, ਗੁਰਪ੍ਰੀਤ ਸਿੰਘ ਯੂ.ਐਸ.ਏ. ਦਵਿੰਦਰ ਸਿੰਘ ਘੁੰਮਣ ਯੂ.ਐਸ.ਏ. ਅਮਨਦੀਪ ਸਿੰਘ ਸਾਹੀ ਯੂ.ਐਸ.ਏ. ਕੁਲਵਿੰਦਰ ਸਿੰਘ ਘੁੰਮਣ ਯੂ.ਐਸ.ਏ. ਗੁਰਜੰਟ ਸਿੰਘ ਘੁੰਮਣ, ਨੰਬਰਦਾਰ ਸੁਰਜੀਤ ਸਿੰਘ ਤਲਵਾੜਾ, ਨੰਬਰਦਾਰ ਗੁਰਵਿੰਦਰ ਸਿੰਘ ਸੋਹੀ ਖੱਸਣ, ਭੁਪਿੰਦਰ ਸਿੰਘ ਤਲਵਾੜਾ, ਨੰਬਰਦਾਰ ਸੰਦੀਪ ਸਿੰਘ ਘੁੰਮਣ ਯੂ.ਐਸ.ਏ. ਸੁਖਵਿੰਦਰ ਸਿੰਘ ਯੂ.ਕੇ. ਗੁਰਦੀਪ ਸਿੰਘ ਚੀਮਾ ਜਰਮਨੀ, ਸੁਰਮੁੱਖ ਸਿੰਘ, ਸੁਖਵਿੰਦਰ ਸਿੰਘ ਘੁੰਮਣ ਯੂ.ਐਸ.ਏ. ਗੁਰਪ੍ਰੀਤ ਸਿੰਘ ਯੂ.ਐਸ.ਏ.. ਖੁਸ਼ਵੰਤ ਸਿੰਘ ਘੁੰਮਣ, ਕੁਲਵੰਤ ਸਿੰਘ ਘੁੰਮਣ ਆਦਿ ਹੋਰ ਹਾਜ਼ਰ ਸਨ |