11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ ਵਿਚ ਹਰੀ ਦੀਵਾਲੀ ਮਨਾਉਣ ਸੰਬੰਧੀ ਸਮਾਗਮ <br/>

ਅਜੀਤ ਡੈਸਕ 19-10-2025
ਕਪੂਰਥਲਾ, 18 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ ਦੇ ਕੈਂਪਸ ਵਿਚ ਐਨ.ਐਸ. ਯੂਨਿਟ ਤੇ ਈਕੋ ਕਲੱਬ ਦੇ ਸਹਿਯੋਗ ਨਾਲ ਹਰੀ ਦੀਵਾਲੀ ਮਨਾਉਣ ਲਈ ਇਕ ਸਮਾਗਮ ਕਰਵਾਇਆ ਗਿਆ | ਜਿਸਦਾ ਉਦਘਾਟਨ ਕਾਲਜ ਦੇ ਪਿੰ੍ਰਸੀਪਲ ਡਾ. ਦਲਜੀਤ ਸਿੰਘ ਖਹਿਰਾ ਨੇ ਦੀਪ ਜਗਾ ਕੇ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਹਰੀ ਦੀਵਾਲੀ ਮਨਾਉਣ | ਉਨ੍ਹਾਂ ਕਾਲਜ ਦੇ ਐਨ.ਐਸ. ਯੂਨਿਟ ਤੇ ਈਕੋ ਕਲੱਬ ਦੇ ਮੈਂਬਰਾਂ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਨੌਜਵਾਨ ਪੀੜੀ ਨੂੰ ਕੇਵਲ ਤਿਉਹਾਰਾਂ ਦੀ ਰੌਸ਼ਨੀ ਹੀ ਨਹੀਂ ਸਗੋਂ ਵਾਤਾਵਰਨ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਸਿਖਾਉਂਦੇ ਹਨ | ਇਸ ਮੌਕੇ ਕਲਾਸ ਰੂਮ ਤੇ ਦੀਵੇ ਸਜਾਉਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਬੀ.ਸੀ.ਏ. ਭਾਗ ਦੂਜਾ ਨੇ ਪਹਿਲਾ, ਬੀ.ਏ.ਸੀ. ਫੈਸ਼ਨ ਡਿਜ਼ਾਇਨਿੰਗ ਨੇ ਦੂਜਾ ਤੇ ਬੀ.ਏ. ਭਾਗ ਦੂਜਾ ਤੇ ਬੀ.ਕਾਮ ਭਾਗ ਪਹਿਲਾ ਨੇ ਤੀਜਾ ਸਥਾਨ ਹਾਸਲ ਕੀਤਾ | ਦੀਵਾ ਸਜਾਉਣ ਦੇ ਮੁਕਾਬਲੇ ਵਿਚ ਪ੍ਰਵੀਨ ਕੌਰ ਬੀ.ਏ. ਭਾਗ ਦੂਜਾ ਪਹਿਲੇ, ਜੈਸਮੀਨ ਕੌਰ ਬੀ.ਕਾਮ ਭਾਗ ਪਹਿਲਾ ਦੂਜੇ, ਗੁਰਬਲ ਕੌਰ ਬੀ.ਏ. ਭਾਗ ਪਹਿਲਾ ਤੇ ਮਨਪ੍ਰੀਤ ਕੌਰ ਬੀ.ਸੀ.ਏ. ਭਾਗ ਦੂਜਾ ਨੇ ਤੀਜਾ ਸਥਾਨ ਹਾਸਲ ਕੀਤਾ | ਕਾਲਜ ਦੇ ਪਿ੍ੰਸੀਪਲ ਤੇ ਹੋਰ ਸਟਾਫ਼ ਮੈਂਬਰਾਂ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਸਾਰਿਆਂ ਨੇ ਮਿਲਕੇ ਹਰੀ ਦੀਵਾਲੀ ਤੇ ਸਾਫ਼ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ | ਇਸੇ ਦੌਰਾਨ ਕਾਲਜ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਸਟਾਲ ਲਗਾਏ ਗਏ ਤੇ ਪੂਰਾ ਕਾਲਜ ਰੰਗ ਬਿਰੰਗੇ ਦੀਵਿਆਂ ਨਾਲ ਸਜਾਇਆ ਗਿਆ |

ਪਿਛਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਵਿਚ ਦੀਵਾਲੀ ਦਾ ਤਿਉਹਾਰ ਤੇ ਬੰਦੀ ਛੋੜ ਦਿਵਸ ਸੰਬੰਧੀ ਸਮਾਗਮ ਅਗਲੀ ਖ਼ਬਰ ਦੀਵਾਲੀ ਦਾ ਤਿਉਹਾਰ ਪ੍ਰਦੂਸ਼ਣ ਰਹਿਤ ਮਨਾਇਆ ਜਾਵੇ- ਗੁਰਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।