11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਾਹਿਤਕ ਪਿੜ ਨਡਾਲਾ ਨੇ ਮਰਹੂਮ ਗਾਇਕ ਜਵੰਦਾ ਤੇ ਬਾਕਰਪੁਰੀ ਨੂੰ ਕੀਤਾ ਯਾਦ <br/>

ਅਜੀਤ ਡੈਸਕ 19-10-2025
ਨਡਾਲਾ, 18 ਅਕਤੂਬਰ (ਰਘਬਿੰਦਰ ਸਿੰਘ)-ਸਾਹਿਤਕ ਪਿੜ ਨਡਾਲਾ ਦੀ ਮਾਸਿਕ ਇਕੱਤਰਤਾ ਦੌਰਾਨ ਇਸ ਦੁਨੀਆ ਤੋਂ ਅਚਨਚੇਤ ਹੀ ਤੁਰ ਗਏ ਮਰਹੂਮ ਗਾਇਕ ਰਾਜਵੀਰ ਸਿੰਘ ਜਵੰਦਾ ਤੇ ਸੁਰਿੰਦਰ ਬਾਕਰਪੁਰੀ ਲਈ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਤੇ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਚਰਚਾ ਵਿਚ ਭਾਗ ਲੈਣ ਵਾਲਿਆਂ ਵਿਚ ਡਾ. ਕਰਮਜੀਤ ਸਿੰਘ ਨਡਾਲਾ ਤੇ ਡਾ. ਮੱਖਣ ਸਿੰਘ ਸ਼ਾਮਲ ਸਨ | ਰਚਨਾਵਾਂ ਦੇ ਦੌਰ ਦੌਰਾਨ ਲਾਲੀ ਕਰਤਾਰਪੁਰੀ ਨੇ ਗੀਤ ਗਾ ਕੇ ਸ਼ੁਰੂਆਤ ਕੀਤੀ | ਮਨੋਜ ਫਗਵਾੜਵੀ ਨੇ ਗ਼ਜ਼ਲ, ਨਾਨਕ ਚੰਦ ਵਿਰਦੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦਿਆਂ ਗੀਤ ਸੁਣਾਇਆ | ਅਸ਼ੋਕ ਟਾਂਡੀ ਨੇ ਕਹਾਣੀ, ਸੋਢੀ ਸੱਤੋਵਾਲੀ ਨੇ ਵਿਅੰਗਮਈ ਕਵਿਤਾ, ਸਰਬਜੀਤ ਸਿੰਘ ਨਾਗਰਾ ਨੇ ਇਕ ਸ਼ਾਨਦਾਰ ਗ਼ਜ਼ਲ ਤੇ ਆਪਣੇ ਕੈਨੇਡਾ ਪਹੰੁਚੇ ਪੁੱਤਰ ਪਾਹੁਲਪ੍ਰੀਤ ਸਿੰਘ ਦੀ ਰਚਨਾ ਆਪ ਪੜ੍ਹ ਕੇ ਸੁਣਾਈ | ਇਸ ਮੌਕੇ ਬਲਦੇਵ ਸਿੰਘ ਪੱਡਾ, ਅਵਤਾਰ ਸਿੰਘ ਖੱਖ ਨੇ ਵੀ ਆਪੋ-ਆਪਣੇ ਵਿਚਾਰ ਰੱਖੇ | ਡਾ. ਮੱਖਣ ਸਿੰਘ ਨੇ ਬੜੀ ਭਾਵਪੂਰਤ ਰਚਨਾ ਸੁਣਾ ਕੇ ਸਭ ਨੂੰ ਕੀਲ ਸੁੱਟਿਆ | ਪ੍ਰਸਿੱਧ ਕਹਾਣੀਕਾਰ ਡਾ. ਕਰਮਜੀਤ ਸਿੰਘ ਨਡਾਲਾ ਨੇ ਡੂੰਘੇ ਭਾਵਾਂ ਨੂੰ ਪ੍ਰਗਟ ਕਰਦੀ ਕਹਾਣੀ 'ਦੀਵੇ' ਪੜ੍ਹੀ | ਅੰਤ ਵਿਚ ਸਭਾ ਦੇ ਪ੍ਰਧਾਨ ਨਿਰਮਲ ਸਿੰਘ ਖੱਖ ਨੇ ਵਿਤਾ 'ਬਾਬਾ ਸਮਾਧੀ ਵਿਚ ਹੈ' ਰਚਨਾ ਸੁਣਾਈ ਤੇ ਪ੍ਰਧਾਨਗੀ ਸ਼ਬਦ ਕਹੇ |

ਪਿਛਲੀ ਖ਼ਬਰ ਦੀਵਾਲੀ ਦਾ ਤਿਉਹਾਰ ਪ੍ਰਦੂਸ਼ਣ ਰਹਿਤ ਮਨਾਇਆ ਜਾਵੇ- ਗੁਰਾਇਆ <br/> ਅਗਲੀ ਖ਼ਬਰ ਦੁਆਬਾ ਸਵੀਟਸ ਸੁਲਤਾਨਪੁਰ ਲੋਧੀ ਵਲੋਂ ਦੀਵਾਲੀ ਮੌਕੇ ਗਾਹਕਾਂ ਲਈ ਸ਼ੁੱਧ ਮਠਿਆਈਆਂ ਦਾ ਤੋਹਫ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।