11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਦੁਆਬਾ ਸਵੀਟਸ ਸੁਲਤਾਨਪੁਰ ਲੋਧੀ ਵਲੋਂ ਦੀਵਾਲੀ ਮੌਕੇ ਗਾਹਕਾਂ ਲਈ ਸ਼ੁੱਧ ਮਠਿਆਈਆਂ ਦਾ ਤੋਹਫ਼ਾ <br/>

ਅਜੀਤ ਡੈਸਕ 19-10-2025
ਸੁਲਤਾਨਪੁਰ ਲੋਧੀ, 18 ਅਕਤੂਬਰ (ਥਿੰਦ)-ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਸਵਾਦਿਸ਼ਟ, ਸ਼ੁੱਧ ਅਤੇ ਤਾਜ਼ਾ ਮਠਿਆਈਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਦੁਆਬਾ ਸਵੀਟਸ ਵੱਲੋਂ ਮਠਿਆਈਆਂ ਦੀ ਵਿਸ਼ੇਸ਼ ਰੇਂਜ ਤਿਆਰ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੁਆਬਾ ਸਵੀਟਸ ਦੇ ਐਮ.ਡੀ. ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਤਿਆਰ ਕੀਤੀਆਂ ਮਠਿਆਈਆਂ ਕਵਾਲਿਟੀ ਪੱਖੋਂ ਸਭ ਤੋਂ ਉੱਤਮ ਹਨ | ਮਠਿਆਈਆਂ ਲਈ ਵਰਤਿਆ ਜਾਣ ਵਾਲਾ ਸਾਰਾ ਦੁੱਧ ਉਨ੍ਹਾਂ ਦੀ ਆਪਣੀ ਦੁਆਬਾ ਡੇਅਰੀ ਤੋਂ ਆਉਂਦਾ ਹੈ, ਜਿਸ ਵਿਚ ਕਿਸੇ ਤਰਾਂ ਦੀ ਮਿਲਾਵਟ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ | ਉਨ੍ਹਾਂ ਨੇ ਕਿਹਾ ਕਿ ਦੁਆਬਾ ਸਵੀਟਸ ਤੋਂ ਹਰ ਸਮੇਂ ਤਾਜ਼ਾ ਅਤੇ ਉੱਚ ਕਵਾਲਿਟੀ ਦੀ ਪਨੀਰ ਵੀ ਹਰ ਸਮੇਂ ਉਪਲਬਧ ਮਿਲਦਾ ਹੈ, ਜਿਸ ਦੀ ਗਾਹਕਾਂ ਵੱਲੋਂ ਵੱਡੇ ਪੱਧਰ ਤੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਜਨਮ ਦਿਨ ਲਈ ਕੇਕ ਦਾ ਵੀ ਵਿਸ਼ੇਸ਼ ਪ੍ਰਬੰਧ ਹੈ | ਉਨ੍ਹਾਂ ਨੇ ਕਿਹਾ ਕਿ ਦੁਆਬਾ ਸਵੀਟਸ ਵੱਲੋਂ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਸਾਰੀਆਂ ਮਠਿਆਈਆਂ ਸ਼ੋਅਰੂਮ ਦੇ ਅੰਦਰ ਹੀ ਰੱਖੀਆਂ ਜਾਂਦੀਆਂ ਹਨ |

ਪਿਛਲੀ ਖ਼ਬਰ ਸਾਹਿਤਕ ਪਿੜ ਨਡਾਲਾ ਨੇ ਮਰਹੂਮ ਗਾਇਕ ਜਵੰਦਾ ਤੇ ਬਾਕਰਪੁਰੀ ਨੂੰ ਕੀਤਾ ਯਾਦ <br/> ਅਗਲੀ ਖ਼ਬਰ ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।