ਕਪੂਰਥਲਾ, 17 ਅਕਤੂਬਰ (ਸਡਾਨਾ)-ਗੁਰੂ ਨਾਨਕ ਸਟੇਡੀਅਮ ਵਿਖੇ ਚੱਲ ਰਹੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦੀ ਸਮਾਪਤੀ ਹੋਈ | ਇਨ੍ਹਾਂ ਖੇਡਾਂ ਵਿਚ 300 ਤੋਂ ਵੱਧ ਬੱਚਿਆਂ ਨੇ ਭਾਗ ਲਿਆ | ਬਲਾਕ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਹਾਂਡਾ ਦੀ ਦੇਖ ਰੇਖ ਹੇਠ ਹੋਈਆਂ ਇਨ੍ਹਾਂ ਖੇਡਾਂ ਦੌਰਾਨ ਵੱਖ-ਵੱਖ ਸਕੂਲਾਂ ਨਾਲ ਸਬੰਧਿਤ ਬੱਚਿਆਂ ਦੇ ਦੌੜਾਂ ਤੇ ਬੈਡਮਿੰਟਨ ਦੇ ਮੁਕਾਬਲੇ ਕਰਵਾਏ ਗਏ | ਜਿਨ੍ਹਾਂ ਵਿਚ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਜਿੱਤਾਂ ਦਰਜ ਕੀਤੀਆਂ | ਜੇਤੂ ਵਿਦਿਆਰਥੀਆਂ ਨੂੰ ਸੰਜੀਵ ਕੁਮਾਰ ਹਾਂਡਾ ਵਲੋਂ ਸਨਮਾਨਿਤ ਕੀਤਾ ਗਿਆ ਤੇ ਇਨ੍ਹਾਂ ਖੇਡਾਂ ਦੌਰਾਨ ਸਟੇਜ ਸਕੱਤਰ ਦੇ ਫ਼ਰਜ ਸਟੇਟ ਐਵਾਰਡੀ ਗੁਰਮੁਖ ਸਿੰਘ ਨੇ ਨਿਭਾਏ | ਇਨ੍ਹਾਂ ਮੁਕਾਬਲਿਆਂ ਨੂੰ ਸਫ਼ਲ ਬਣਾਉਣ ਲਈ ਗੁਰਮੇਜ ਸਿੰਘ, ਲਕਸ਼ਦੀਪ ਸ਼ਰਮਾ, ਬਲਬੀਰ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਕੁਮਾਰ, ਜਸਵਿੰਦਰ ਸਿੰਘ, ਜਸਵਿੰਦਰ ਕੁਮਾਰ, ਪ੍ਰਵੀਨ ਕੁਮਾਰ, ਅਨੀਤਾ ਰਾਣੀ, ਭਾਗ ਸਿੰਘ, ਪੰਕਜ ਮਰਵਾਹਾ, ਵਿਵੇਕ ਕੁਮਾਰ ਅਮਰਜੀਤ ਸਿੰਘ, ਕਰਮਜੀਤ ਗਿੱਲ, ਜਸਵਿੰਦਰ ਕੌਰ, ਹਰਜਿੰਦਰ ਕੌਰ, ਮਨਪ੍ਰੀਤ, ਸਤਵਿੰਦਰ ਕੌਰ, ਮੋਨਿਕਾ ਅਰੋੜਾ, ਮਨਦੀਪ ਕੌਰ, ਮੀਨਾਕਸ਼ੀ ਤੇ ਪਲਵਿੰਦਰ ਕੌਰ ਨੇ ਵਿਸ਼ੇਸ਼ ਯੋਗਦਾਨ ਦਿੱਤਾ | ਇਨ੍ਹਾਂ ਮੁਕਾਬਲਿਆਂ ਵਿਚ ਢਪੱਈ, ਵਡਾਲਾ, ਮੁਸ਼ਕਵੇਦ, ਨੂਰਪੁਰ, ਲੱਖਣ ਕਲਾਂ ਆਦਿ ਸਕੂਲਾਂ ਦੇ ਬੱਚੇ ਸ਼ਾਮਲ ਹੋਏ | ਇਸ ਮੌਕੇ ਅਧਿਆਪਕਾਂ ਦੇ ਵੀ ਖੇਡਾਂ ਦੇ ਮੁਕਾਬਲੇ ਕਰਵਾਏ ਗਏ ਤੇ ਇਨ੍ਹਾਂ ਪ੍ਰਾਇਮਰੀ ਸਕੂਲਾਂ ਦੇ ਮੁਕਾਬਲਿਆਂ ਵਿਚ ਲਗਾਤਾਰ ਪੰਜਵੀਂ ਓਵਰਆਲ ਟਰਾਫ਼ੀ ਢਪਈ ਸੈਂਟਰ ਦੇ ਬੱਚਿਆਂ ਨੇ ਹਾਸਲ ਕੀਤੀ |