22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਦੁਸਹਿਰਾ ਕਮੇਟੀ ਹਦੀਆਬਾਦ ਵਲੋਂ ਸ਼ਾਂਤੀ ਤਾਲ ਵਿਖੇ ਕੀਤਾ ਰਾਮ ਜਨਮ-ਸੀਤਾ ਜਨਮ ਨਾਈਟ ਦਾ ਮੰਚਨ <br/>

ਫਗਵਾੜਾ ਦੇ ਹਦੀਆਬਾਦ ਦੇ ਸ਼ਾਂਤੀ ਤਾਲ ਵਿਖੇ ਆਯੋਜਿਤ ਰਾਮ-ਲੀਲ੍ਹਾ ਦੀ ਦੂਸਰੀ ਨਾਈਟ ਦਾ ਉਦਘਾਟਨ ਕਰਦੇ ਹੋਏ ਕੁਕਰੇਜਾ ਪਰਿਵਾਰ ਅਤੇ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਕਮੇਟੀ ਦੇ ਸਰਪ੍ਰਸਤ ਅਸ਼ੋਕ ਉੱਪਲ, ਪ੍ਰਧਾਨ ਦਿਨੇਸ਼ ਦੁੱਗਲ (ਭਾਊ), ਡਾਇਰੈਕਟਰ ਮਨੀਸ਼ ਚੌਧਰੀ, ਅਤੇ ਹੋਰ | ਤਸਵੀਰ: ਵਾਲੀਆ <br/> 26-09-2025
ਫਗਵਾੜਾ, 25 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਦੁਸਹਿਰਾ ਕਮੇਟੀ (ਰਜਿ.) ਹਦੀਆਬਾਦ ਫਗਵਾੜਾ ਵੱਲੋਂ ਦੁਸਹਿਰੇ ਮੌਕੇ ਹਦੀਆਬਾਦ ਦੇ ਸ਼ਾਂਤੀ ਤਾਲ ਵਿਖੇ ਕਰਵਾਈ ਜਾ ਰਹੀ ਰਾਮ-ਲੀਲ੍ਹਾ ਤਹਿਤ ਦੂਸਰੀ ਨਾਈਟ ਰਾਮ ਜਨਮ-ਸੀਤਾ ਜਨਮ ਕਮੇਟੀ ਪ੍ਰਧਾਨ ਦਿਨੇਸ਼ ਦੁੱਗਲ (ਭਾਊ) ਦੀ ਨਿਗਰਾਨੀ ਅਤੇ ਮਨੀਸ਼ ਚੌਧਰੀ ਦੇ ਨਿਰਦੇਸ਼ਨ ਹੇਠ ਮੰਚਨ ਕੀਤਾ ਗਿਆ | ਮੁੱਖ ਮਹਿਮਾਨ ਵਜੋਂ ਪਹੁੰਚੇ ਸਮਾਜ ਸੇਵਕ ਜੈ ਕੁਕਰੇਜਾ, ਮੇਘਾ ਕੁਕਰੇਜਾ ਅਤੇ ਰੁਚੀ ਕੁਕਰੇਜਾ ਨੇ ਸਾਂਝੇ ਤੌਰ 'ਤੇ ਰਿਬਨ ਕੱਟ ਕੇ ਦੂਸਰੀ ਨਾਈਟ ਦਾ ਸ਼ੁੱਭ ਆਰੰਭ ਕਰਵਾਇਆ | ਕਮੇਟੀ ਦੇ ਸਰਪ੍ਰਸਤ ਅਸ਼ੋਕ ਉੱਪਲ ਅਤੇ ਪ੍ਰਧਾਨ ਦਿਨੇਸ਼ ਦੁੱਗਲ (ਭਾਊ) ਦੀ ਨਿਗਰਾਨੀ ਅਤੇ ਮਨੀਸ਼ ਚੌਧਰੀ ਦੇ ਨਿਰਦੇਸ਼ਨ ਹੇਠ ਰਾਮ-ਲੀਲ੍ਹਾ ਦੇ ਪਾਤਰਾਂ ਨੇ ਆਪਣੀਆਂ ਭੂਮਿਕਾਵਾਂ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈਆਂ | ਸਟੇਜ 'ਤੇ ਦਰਸਾਏ ਗਏ ਸ਼੍ਰੀ ਰਾਮ ਅਤੇ ਮਾਤਾ ਸੀਤਾ ਦੇ ਜਨਮ ਦੇ ਦਿ੍ਸ਼ ਦਰਸ਼ਕਾਂ ਨੂੰ ਮੰਤਰ ਮੁਗਧ ਕਰਨ ਵਾਲੇ ਸੀ | ਪ੍ਰਬੰਧਕਾਂ ਨੇ ਦੱਸਿਆ ਕਿ ਦੁਸਹਿਰੇ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਵੀਰਵਾਰ 2 ਅਕਤੂਬਰ ਨੂੰ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ | ਜਿਸ ਵਿਚ ਪੰਜਾਹ ਫੁੱਟ ਤੋਂ ਵੱਧ ਉੱਚੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਹਦੀਆਬਾਦ ਦੀ ਰਾਮ-ਲੀਲ੍ਹਾ ਫਗਵਾੜਾ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਬਹੁਤ ਮਸ਼ਹੂਰ ਹੈ | ਦੂਰ-ਦੂਰ ਤੋਂ ਸ਼ਰਧਾਲੂ ਲਕਸ਼ਮਣ ਮੂਰਛਾ ਨਾਈਟ ਦੇਖਣ ਲਈ ਵੱਡੀ ਗਿਣਤੀ ਵਿਚ ਪਹੁੰਚਦੇ ਹਨ | ਉਨ੍ਹਾਂ ਨੇ ਇਲਾਕੇ ਦੇ ਵਸਨੀਕਾਂ ਨੂੰ ਹਮੇਸ਼ਾ ਵਾਂਗ ਆਪਣੇ ਪਰਿਵਾਰਾਂ ਨਾਲ ਰਾਮ-ਲੀਲ੍ਹਾ ਅਤੇ ਦੁਸਹਿਰਾ ਤਿਉਹਾਰਾਂ ਵਿਚ ਸ਼ਾਮਲ ਹੋ ਕੇ ਤਿਉਹਾਰ ਦੀ ਰੌਣਕ ਵਧਾਉਣ ਦੀ ਪੁਰਜ਼ੋਰ ਅਪੀਲ ਵੀ ਕੀਤੀ |

ਪਿਛਲੀ ਖ਼ਬਰ ਸਰਕਾਰ ਪੰਜਾਬੀਆਂ ਤੇ ਅੰਤਰਰਾਜੀ ਮਜ਼ਦੂਰਾਂ ਦੇ ਝਗੜੇ ਤੁਰੰਤ ਖ਼ਤਮ ਕਰਵਾਏ-ਕਾਮਰੇਡ ਸਰਵਣ ਸਿੰਘ ਠੱਟਾ <br/> ਅਗਲੀ ਖ਼ਬਰ ਨੂਰਪੁਰ ਦੋਨਾ ਸਥਿਤ ਗੱਦਿਆਂ ਦੀ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ, ਇਮਾਰਤ ਸਮੇਤ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਹੋਇਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।