27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਲਾਇਨਜ਼ ਕਲੱਬ ਬੇਗੋਵਾਲ ਰਾਇਲ ਬੰਦਗੀ ਦੀ ਮਹੀਨਾਵਾਰ ਮੀਟਿੰਗ

ਅਜੀਤ ਡੈਸਕ 22-07-2025
ਬੇਗੋਵਾਲ, 21 ਜੁਲਾਈ (ਸੁਖਜਿੰਦਰ ਸਿੰਘ)- ਲਾਇਨ ਕਲੱਬ ਬੇਗੋਵਾਲ ਰਾਇਲ ਬੰਦਗੀ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਹਰਵਿੰਦਰ ਸਿੰਘ ਜੈਦ ਦੀ ਅਗਵਾਈ ਹੇਠ ਫੂਡ ਕਿੰਗ ਰੈਸਟੋਰੈਂਟ ਵਿਖੇ ਹੋਈ | ਇਸ ਮੌਕੇ ਜਿੱਥੇ ਕਲੱਬ ਦਾ ਲੇਖਾ ਜੋਖਾ ਕੀਤਾ ਗਿਆ ਉੱਥੇ ਹੀ ਕਲੱਬ ਵਲੋਂ 2025-26 ਲਈ ਹਰਵਿੰਦਰ ਸਿੰਘ ਜੈਦ ਨੇ ਪ੍ਰਧਾਨ, ਕਮਲਜੀਤ ਸਿੰਘ ਨੇ ਮੈਂਬਰਸ਼ਿਪ ਚੇਅਰਮੈਨ, ਪ੍ਰਦੀਪ ਕੁਮਾਰ ਨੇ ਸੈਕਟਰੀ ਤੇ ਸੁਖਦੇਵ ਰਾਜ ਨੇ ਕੈਸ਼ੀਅਰ ਵਜੋਂ ਅਹੁਦਾ ਸੰਭਾਲਿਆ | ਇਸ ਮੌਕੇ ਨਵੀਂ ਟੀਮ ਨੇ ਸਮੂਹ ਲਾਇਨ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਹਰਵਿੰਦਰ ਸਿੰਘ ਜੈਦ ਨੇ ਦੱਸਿਆ ਕਿ ਉਨ੍ਹਾਂ ਦੇ ਕਲੱਬ ਵਲੋਂ 27 ਜੁਲਾਈ ਦਿਨ ਐਤਵਾਰ ਨੂੰ ਐਸ.ਐਸ. ਪੈਲੇਸ ਬੇਗੋਵਾਲ 'ਚ ਮੈਗਾ ਪ੍ਰੋਜੈਕਟ ਲਗਾਏ ਜਾਣਗੇ | ਕੈਂਪ ਵਿਚ ਰਸ਼ਪਾਲ ਸਿੰਘ ਬੱਚਾਜੀਵੀ ਵਾਈਸ ਮਲਟੀਪਲ ਚੇਅਰਮੈਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਿਸ ਵਿਚ ਮੈਡੀਕਲ ਚੈੱਕਅਪ ਕੈਂਪ, ਖ਼ੂਨਦਾਨ ਕੈਂਪ, ਰਾਸ਼ਨ ਵੰਡ ਕੈਂਪ ਤੋਂ ਇਲਾਵਾ ਲੋੜਵੰਦ ਪਰਿਵਾਰਾਂ ਲਈ 100 ਦੇ ਕਰੀਬ ਪ੍ਰੋਜੈਕਟ ਲਗਾਏ ਜਾਣਗੇ | ਇਸ ਮੌਕੇ ਪ੍ਰਧਾਨ ਹਰਵਿੰਦਰ ਸਿੰਘ ਜੈਦ, ਸਤਪਾਲ ਸਿੰਘ ਜੱਬੋ, ਨਮਿੰਦਰਜੀਤ ਸਿੰਘ, ਫੁੰਮਣ ਸਿੰਘ, ਲਾਇਨ ਸੁੰਦਰ ਵਿਕਰਾਂਤ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਡਾਲਾ 'ਚ ਮੁਫ਼ਤ ਮੈਡੀਕਲ ਕੈਂਪ 24 ਨੂੰ ਅਗਲੀ ਖ਼ਬਰ ਪਿੰਡਾਂ ਵਿਰਕਾਂ ਵਿਖੇ ਸਾਲਾਨਾ ਜੋੜ ਮੇਲਾ 26 ਤੋਂ 28 ਤੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।