ਫਗਵਾੜਾ, 21 ਜੁਲਾਈ (ਹਰਜੋਤ ਸਿੰਘ ਚਾਨਾ)- 108 ਸੰਤ ਬਾਬਾ ਫੂਲਾ ਸਿੰਘ ਦੀ ਯਾਦ 'ਚ 116ਵਾਂ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ 26, 27, 28 ਜੁਲਾਈ ਨੂੰ ਪਿੰਡ ਵਿਰਕਾ ਵਿਖੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦੇ ਹੋਏ ਨਿਰਮਲ ਸਿੰਘ ਆਸੀ ਨੇ ਦੱਸਿਆ ਕਿ 26 ਜੁਲਾਈ ਨੂੰ ਪਿੰਡ 'ਚ ਨਗਰ ਕੀਰਤਨ ਸਜਾਇਆ ਜਾਵੇਗਾ | 27 ਨੂੰ ਅਖੰਡ ਪਾਠ ਦੇ ਭੋਗ ਪੈਣਗੇ | ਉਪਰੰਤ ਦੋ ਦਿਨਾਂ ਦੇ ਦੀਵਾਨਾਂ 'ਚ ਗਿਆਨੀ ਜਸਪਾਲ ਸਿੰਘ ਤਾਨ, ਗਿ. ਪਰਮਿੰਦਰ ਸਿੰਘ ਸਾਹੋਰ, ਗਿ. ਰਵਿੰਦਰ ਸਿੰਘ ਕਵੀਸ਼ਰੀ ਜਥਾ, ਦਰਵੇਸ਼ ਪਿੰਡ ਵਾਲੀਆ ਬੀਬੀਆਂ, ਗਿਆਨੀ ਸੁਖਵਿੰਦਰ ਸਿੰਘ ਮੰਢਾਲੀ, ਗਿ. ਹਰਦੀਪ ਸਿੰਘ ਸੰਗਤਪੁਰ, ਬੀਬੀ ਦਲੇਰ ਕੌਰ ਖ਼ਾਲਸਾ, ਭਾਈ ਕੁਲਵਿੰਦਰ ਸਿੰਘ ਆਲਮ ਤੇ ਭਾਈ ਜਸਵਿੰਦਰ ਸਿੰਘ ਖ਼ਾਲਸਾ ਦੇ ਢਾਡੀ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਪ੍ਰਵਾਸੀ ਭਾਰਤੀਆਂ ਵਲੋਂ ਕੈਂਸਰ ਤੇ ਅੱਖਾਂ ਦੇ ਮੁਫ਼ਤ ਚੈੱਕਅਪ ਕੈਂਪ ਲਗਾਏ ਜਾਣਗੇ |