27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਨਡਾਲਾ 'ਚ ਮੁਫ਼ਤ ਮੈਡੀਕਲ ਕੈਂਪ 24 ਨੂੰ

ਅਜੀਤ ਡੈਸਕ 22-07-2025
ਨਡਾਲਾ, 21 ਜੁਲਾਈ (ਰਘਬਿੰਦਰ ਸਿੰਘ)- ਇੱਥੇ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ 24 ਜੁਲਾਈ ਮੱਸਿਆ ਵਾਲੇ ਦਿਨ ਬਾਵਾ ਮੈਡੀਕਲ ਹਾਲ ਤੇ ਲੈਬਾਰਟਰੀ ਵੱਲੋਂ ਮੁਫ਼ਤ ਮਹਿਲਾ ਤੰਦਰੁਸਤੀ ਚੈੱਕ ਕੈਂਪ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ | ਨਗਰ ਪੰਚਾਇਤ ਨਡਾਲਾ ਦੇ ਸਾਬਕਾ ਪ੍ਰਧਾਨ ਡਾਕਟਰ ਨਰਿੰਦਰ ਪਾਲ ਬਾਵਾ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਮਹਿਲਾ ਸਪੈਸ਼ਲ ਡਾ. ਹਰਨੀਤ ਕੌਰ ਐਮ.ਬੀ.ਬੀ.ਐਸ. ਤੇ ਡਾ. ਐਚ.ਕੇ. ਬੇਦੀ ਔਰਤਾਂ ਦੇ ਚੈੱਕਅਪ ਕਰਨਗੇ ਤੇ ਇਸ ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਮੁਫ਼ਤ ਬਲੱਡ ਸ਼ੂਗਰ ਟੈੱਸਟ ਵੀ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਡਾਕਟਰ ਹਰਨੀਤ ਕੌਰ ਹੁਣ ਹਰ ਐਤਵਾਰ ਬਾਵਾ ਮੈਡੀਕਲ ਹਸਪਤਾਲ ਨਡਾਲਾ ਵਿਖੇ ਮਰੀਜ਼ਾਂ ਲਈ ਉਪਲਬਧ ਰਹਿਣਗੇ |
ਪਿਛਲੀ ਖ਼ਬਰ ਰੋਟਰੀ ਕਲੱਬ ਬੇਗੋਵਾਲ ਗਰੇਟਰ ਨੇ ਅੰਨਪੂਰਨਾ ਦਿਵਸ ਮਨਾਇਆ ਅਗਲੀ ਖ਼ਬਰ ਲਾਇਨਜ਼ ਕਲੱਬ ਬੇਗੋਵਾਲ ਰਾਇਲ ਬੰਦਗੀ ਦੀ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।