12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਝੋਨੇ ਦੀ ਦਵਾਈ ਵਾਲੇ ਡੱਬੇ 'ਚ ਪਾਣੀ ਪੀਣ ਕਾਰਨ ਪ੍ਰਵਾਸੀ ਔਰਤ ਦੀ ਮੌਤ

ਅਜੀਤ ਡੈਸਕ 18-07-2025
ਕਪੂਰਥਲਾ, 17 ਜੁਲਾਈ (ਅਮਨਜੋਤ ਸਿੰਘ ਵਾਲੀਆ)- ਪਿੰਡ ਟਿੱਬਾ ਵਿਖੇ ਖੇਤਾਂ ਵਿਚ ਕੰਮ ਕਰਦੇ ਇਕ ਪ੍ਰਵਾਸੀ ਪਰਿਵਾਰ ਦੀ ਔਰਤ ਵਲੋਂ ਕਥਿਤ ਤੌਰ 'ਤੇ ਗਲਤੀ ਨਾਲ ਝੋਨੇ ਦਵਾਈ ਵਾਲੇ ਡੱਬੇ ਵਿਚ ਪਾਣੀ ਪੀਣ ਕਾਰਨ ਉਸਦੀ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਤਲਵੰਡੀ ਚੌਧਰੀਆਂ ਦੇ ਏ.ਐਸ.ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਪ੍ਰਵਾਸੀ ਔਰਤ ਆਸ਼ਾ ਦੇਵੀ ਪਤਨੀ ਆਕਾਸ਼ ਪਾਸਵਾਨ ਵਾਸੀ ਟਿੱਬਾ ਜੋ ਕਿ ਖੇਤ ਮਜ਼ਦੂਰੀ ਕਰਦੇ ਹਨ, ਦੀ ਅੱਜ ਗਲਤੀ ਨਾਲ ਦਵਾਈ ਵਾਲੇ ਡੱਬੇ ਵਿਚ ਪਾਣੀ ਪੀਣ ਕਾਰਨ ਮੌਤ ਹੋ ਗਈ ਜਿਸ 'ਤੇ ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਫਗਵਾੜਾ ਦੇ ਸੇਵਾ ਕੇਂਦਰਾਂ ਤੇ ਐੱਸ.ਡੀ.ਐੱਮ. ਦਫ਼ਤਰ ਦੇ ਕੰਮਕਾਜ 'ਚ ਸਮੇਂ ਦਾ ਵਾਧਾ ਅਗਲੀ ਖ਼ਬਰ ਘੱਟ ਸਕੇਲ 'ਤੇ ਤਨਖ਼ਾਹ ਦੇਣ ਦੇ ਰੋਸ ਵਜੋਂ ਨਰਸਿੰਗ ਸਟਾਫ਼ ਨੇ ਕਾਲੇ ਬਿੱਲੇ ਲਗਾ ਕੇ ਕੀਤਾ ਰੋਸ ਵਿਖਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।